ਪਟਿਆਲਾ: ਸਨੌਰ ਰੋਡ 'ਤੇ ਵੱਡੀ ਸਬਜ਼ੀ ਮੰਡੀ ਦੇ ਬਾਹਰ ਮਾਹੌਲ ਉਸ ਵੇਲੇ ਤਣਾਅਪੂਰਨ ਬਣ ਗਿਆ, ਜਦ  ਨਿਹੰਗ ਸਿੰਘਾਂ ਨੇ ਪੁਲਿਸ 'ਤੇ  ਹਮਲਾ ਕਰ ਦਿੱਤਾ। ਅੱਜ ਐਤਵਾਰ ਸਵੇਰੇ ਕਰੀਬ 6 ਵਜੇ ਹੋਏ ਇਸ ਹਮਲੇ 'ਚ ਇਕ ਏਐਸਆਈ ਦੀ ਗੁੱਟ ਕੱਟ ਦਿੱਤਾ, ਜਦਕਿ ਥਾਣਾ ਇੰਚਾਰਜ ਬਿੱਕਰ ਸਿੰਘ ਤੇ ਇਕ ਹੋਰ ਕਰਮਚਾਰੀ ਜ਼ਖਮੀ ਹੋ ਗਏ। ਘਟਨਾ ਤੋਂ ਬਾਅਦ ਜ਼ਖਮੀਆਂ ਨੂੰ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਹੈ।


ਗੁੱਟ ਕੱਟਣ ਨਾਲ ਜ਼ਖਮੀ ਹੋਏ ਏਐਸਆਈ ਨੂੰ ਗੰਭੀਰ ਹਾਲਤ 'ਚ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ। ਨਿਹੰਗ ਘਟਨਾ ਤੋਂ ਬਾਅਦ ਇਕ ਗੁਰਦੁਆਰੇ ‘ਚ ਲੁਕ ਗਏ। ਪੁਲਿਸ ਬਲ ਬਾਹਰ ਤਾਇਨਾਤ ਹਨ। ਏਡੀਜੀਪੀ ਖੁਦ ਕਮਾਂਡ ਲੈ ਰਹੇ ਹਨ। ਉਨ੍ਹਾਂ ਨੂੰ ਸਿਰੰਡਰ ਕਰਨ ਲਈ ਕਿਹਾ ਜਾ ਰਿਹਾ ਹੈ।

ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕਰੀਬ 5 ਨਿਹੰਗ ਸਿੰਘ ਕਾਰ ਵਿੱਚ ਸਵਾਰ ਸਬਜ਼ੀ ਮੰਡੀ ਪਹੁੰਚੇ। ਇੱਥੇ ਸਬਜ਼ੀ ਮੰਡੀ ਦੇ ਸਟਾਫ ਨੇ ਇਨ੍ਹਾਂ ਲੋਕਾਂ ਦੀ ਕਾਰ ਨੂੰ ਰੋਕ ਕੇ ਕਰਫਿਊ ਪਾਸ ਬਾਰੇ ਪੁੱਛਿਆ ਸੀ, ਤਾਂ ਜੋ ਮੰਡੀ ‘ਚ ਬੇਲੋੜੀ ਭੀੜ ਨਾ ਹੋਵੇ। ਇਨ੍ਹਾਂ ਨੇ ਸਬਜ਼ੀ ਮੰਡੀ ਦੇ ਅਮਲੇ ਨਾਲ ਝਗੜਾ ਕੀਤਾ ਤੇ ਪੁਲਿਸ ਦੇ ਬੈਰੀਕੇਡ ਨੂੰ ਤੋੜ ਕੇ ਬੈਰੀਕੇਡ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਮੁਲਾਜ਼ਮਾਂ ਨੇ ਉਸ ਦੀ ਕਾਰ ਨੂੰ ਘੇਰ ਲਿਆ।

ਪੁਲਿਸ 'ਤੇ ਨਿਹੰਗ ਤਲਵਾਰ ਨਾਲ ਹਮਲਾ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਨਿਹੰਗ ਸਿੰਘ ਬਲਬੇੜਾ ਖੇਤਰ ‘ਚ ਬਣੇ ਗੁਰਦੁਆਰਾ ਖਿੱਚੜੀ ਸਾਹਬ ਦਾ ਵਸਨੀਕ ਦਸੇ ਜਾ ਰਹੇ ਹਨ। ਉਹ ਘਟਨਾ ਤੋਂ ਬਾਅਦ ਗੁਰਦੁਆਰੇ ‘ਚ ਲੁਕ ਗਏ। ਪੁਲਿਸ ਅਧਿਕਾਰੀ ਪਿੱਛਾ ਕਰਦੇ ਹੋਏ ਇਸ ਗੁਰਦੁਆਰੇ ਪਹੁੰਚ ਗਏ ਹਨ। ਪੁਲਿਸ ਪਾਰਟੀ ਨਿਹੰਗ ਹਮਲਾਵਰਾਂ ਨੂੰ ਆਤਮ ਸਮਰਪਣ ਕਰਨ ਦੀ ਚੇਤਾਵਨੀ ਦੇ ਰਹੀ ਹੈ। ਏਡੀਜੀਪੀ ਰਾਕੇਸ਼ ਚੰਦਰ ਤੇ ਕਮਾਂਡੋ ਫੋਰਸ ਵੀ ਮੌਕੇ ‘ਤੇ ਪਹੁੰਚ ਗਏ ਹਨ। ਏਡੀਜੀਪੀ ਖੁਦ ਕਮਾਂਡ ਲੈ ਰਹੇ ਹਨ।

ਇਹ ਵੀ ਪੜ੍ਹੋ :

ਅਮਰੀਕਾ 'ਚ 40 ਭਾਰਤੀਆਂ ਦੀ ਮੌਤ, ਮ੍ਰਿਤਕਾਂ 'ਚ ਪੰਜਾਬੀ ਵੀ ਸ਼ਾਮਲ

ਭਾਰਤ ‘ਚ ਕੋਰੋਨਾ ਫੈਲਾਉਣ ਪਿੱਛੇ ਪਾਕਿਸਤਾਨੀ ਸਾਜਿਸ਼ ਦਾ ਭਾਂਡਾਫੋੜ, ਨੇਪਾਲ ਦੀ ਮਸਜਿਦ ਤੋਂ ਫੜੇ 24 ਜਮਾਤੀ