World Tuberculosis Day 2023: ਦੁਨੀਆ ਦੀਆਂ ਸਭ ਤੋਂ ਘਾਤਕ ਛੂਤ ਦੀਆਂ ਬਿਮਾਰੀਆਂ ਵਿੱਚੋਂ ਇੱਕ, ਟੀਬੀ (Tuberculosis ) ਹਰਿਆਣਾ, ਪੰਜਾਬ ਅਤੇ ਗੁਆਂਢੀ ਸੂਬਿਆਂ ਵਿੱਚ ਤੇਜ਼ੀ ਨਾਲ ਫੈਲ ਰਹੀ ਹੈ। ਇੰਡੀਆ ਟੀਬੀ ਰਿਪੋਰਟ 2022 ਦੇ ਅਨੁਸਾਰ, ਪੰਜਾਬ ਵਿੱਚ ਨੋਟੀਫਾਈਡ ਟੀਬੀ ਦੇ ਮਰੀਜ਼ਾਂ ਦੀ ਗਿਣਤੀ 50,142 ਹੈ। ਇਨ੍ਹਾਂ ਵਿੱਚੋਂ 88 ਫੀਸਦੀ ਭਾਵ 44,311 ਹਜ਼ਾਰ ਨਵੇਂ ਸੰਕਰਮਿਤ ਹਨ। 67 ਪ੍ਰਤੀਸ਼ਤ ਪਲਮਨਰੀ ਅਤੇ 33 ਪ੍ਰਤੀਸ਼ਤ ਵਾਧੂ ਪਲਮਨਰੀ ਤੋਂ ਪੀੜਤ ਹਨ।


ਇਹ ਸਰੀਰ ਦੇ ਵੱਖ-ਵੱਖ ਹਿੱਸਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਹਾਲਾਂਕਿ, ਟੀਬੀ ਦੀ ਸਭ ਤੋਂ ਆਮ ਕਿਸਮ (ਪਲਮਨਰੀ) ਫੇਫੜਿਆਂ ਵਿੱਚ ਹੁੰਦੀ ਹੈ। ਕੋਰੋਨਾ ਵਾਂਗ, ਫੇਫੜਿਆਂ ਵਿੱਚ ਟੀਬੀ ਵੀ ਖੰਘ ਅਤੇ ਛਿੱਕ ਰਾਹੀਂ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲ ਸਕਦੀ ਹੈ। ਟੀਬੀ ਦਾ ਖ਼ਤਰਾ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਹੁੰਦਾ ਹੈ, ਜਿਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ।


ਕਿਉਂ ਮੰਨਾਉਂਦੇ ਹਨ World Tuberculosis Day 


24 ਮਾਰਚ 1882 ਨੂੰ, ਡਾ. ਰਾਬਰਟ ਕੋਚ ਨੇ ਟੀਬੀ (ਮਾਈਕੋਬੈਕਟੀਰੀਅਮ ਟੀਬੀ) ਦੇ ਕਾਰਕ ਬੈਕਟੀਰੀਆ ਦੀ ਖੋਜ ਕੀਤੀ। ਉਸ ਦੀ ਖੋਜ ਨੇ ਟੀਬੀ ਦੇ ਨਿਦਾਨ ਅਤੇ ਇਲਾਜ ਲਈ ਰਾਹ ਪੱਧਰਾ ਕੀਤਾ। ਅੱਜ ਵੀ ਟੀਬੀ ਸਭ ਤੋਂ ਘਾਤਕ ਛੂਤ ਦੀਆਂ ਬਿਮਾਰੀਆਂ ਵਿੱਚੋਂ ਇੱਕ ਹੈ।


ਦੁਨੀਆ ਭਰ ਵਿੱਚ ਟੀਬੀ ਦੇ ਕੁੱਲ ਕੇਸਾਂ 'ਚੋਂ 22% ਭਾਰਤ ਵਿੱਚ 


ਡਬਲਯੂਐਚਓ ਦੀ 'ਗਲੋਬਲ ਟੀਬੀ ਰਿਪੋਰਟ 2022' ਦੇ ਅਨੁਸਾਰ, ਪਿਛਲੇ ਸਾਲ ਟੀਬੀ ਨਾਲ 16 ਮਿਲੀਅਨ ਲੋਕਾਂ ਦੀ ਮੌਤ ਹੋਈ ਸੀ, 106 ਮਿਲੀਅਨ ਲੋਕ ਇਸ ਤੋਂ ਪ੍ਰਭਾਵਿਤ ਸਨ। ਭਾਰਤ ਇਸ ਬਿਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਏਸ਼ੀਆਈ ਦੇਸ਼ ਹੈ।


ਦੁਨੀਆ ਭਰ ਵਿੱਚ ਟੀਬੀ ਦੇ ਕੁੱਲ ਕੇਸਾਂ ਵਿੱਚੋਂ ਭਾਰਤ ਵਿੱਚ ਲਗਭਗ 22 ਪ੍ਰਤੀਸ਼ਤ ਹਿੱਸਾ ਹੈ। 2030 ਤੱਕ ਦੁਨੀਆ ਤੋਂ ਟੀਬੀ ਨੂੰ ਪੂਰੀ ਤਰ੍ਹਾਂ ਖਤਮ ਕਰਨ ਦਾ ਟੀਚਾ ਮਿੱਥਿਆ ਗਿਆ ਹੈ, ਜਦਕਿ ਭਾਰਤ ਦਾ ਸੰਕਲਪ ਸਾਲ 2025 ਤੱਕ ਇਸ ਉਦੇਸ਼ ਨੂੰ ਹਾਸਲ ਕਰਨ ਦਾ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।









ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼


ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ