ਲੁਧਿਆਣਾ: ਸ਼ਹਿਰ ਦੇ ਬਾਜਵਾ ਨਗਰ ਸਥਿਤ ਇੱਕ ਹੌਜਰੀ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਅੱਗ ਸਵੇਰੇ ਤਕਰੀਬਨ ਸਵਾ ਕੁ ਚਾਰ ਵਜੇ ਲੱਗੀ, ਜਿਸ ਨਾਲ ਤਿੰਨ ਮੰਜ਼ਿਲਾ ਫੈਕਟਰੀ ਸੜ ਕੇ ਸੁਆਹ ਹੋ ਗਈ।

ਮਰਨ ਵਾਲੇ ਚਾਰ ਮਜ਼ਦੂਰ ਕਾਲੜਾ ਹੌਜ਼ਰੀ ਫੈਕਟਰੀ ਦੇ ਅੰਦਰ ਹੀ ਰਹਿੰਦੇ ਸਨ। ਸਵੇਰ ਵੇਲੇ ਲੱਗੀ ਅੱਗ ਕਾਰਨ ਉਹ ਸਮਾਂ ਰਹਿੰਦੇ ਬਾਹਰ ਨਾ ਨਿੱਕਲ ਸਕੇ।

ਅੱਗ ਬੁਝਾਊ ਦਸਤੇ ਦੇ ਇੰਚਾਰਜ ਮਨਜੀਤ ਸਿੰਘ (ਫਾਇਰ ਅਫਸਰ) ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਉਹ ਘਟਨਾ ਵਾਲੇ ਥਾਂ 'ਤੇ ਪਹੁੰਚ ਗਏ ਸਨ। ਉਨ੍ਹਾਂ ਦੱਸਿਆ ਕਿ ਤਿੰਨ ਤੋਂ ਚਾਰ ਗੱਡੀਆਂ ਨੇ ਮੁਸ਼ਕਿਲ ਨਾਲ ਅੱਗ 'ਤੇ ਕਾਬੂ ਪਾ ਲਿਆ।