ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਪੰਜ ਨਵੰਬਰ ਨੂੰ ਕਿਸੇ ਵੀ ਕੰਮ ਲਈ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਹੀ ਕੀਤਾ ਜਾਵੇ ਕਿਉਂਕਿ ਪੰਜਾਬ ਦੀਆਂ ਸਾਰੀਆਂ ਮੁੱਖ ਸੜਕਾਂ ਜਾਮ ਰਹਿਣਗੀਆਂ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਤੇਜ਼ ਕਰਨ ਦਾ ਅਹਿਦ ਲਿਆ ਹੈ।


ਸੂਬੇ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਰਲ ਕੇ ਪੰਜ ਨਵੰਬਰ ਨੂੰ ਦੇਸ਼ ਭਰ 'ਚ ਚੱਕਾ ਜਾਮ ਦੇ ਮੱਦੇਨਜ਼ਰ 67 ਟੀਮਾਂ ਬਣਾਈਆਂ ਹਨ। ਇਹ ਟੀਮਾਂ ਪੰਜਾਬ ਦੇ ਵੱਖ-ਵੱਖ ਮੌਲ, ਟੋਲ ਪਲਾਜ਼ਿਆਂ, ਸਟੇਟ ਤੇ ਕੌਮੀ ਰਾਜ ਮਾਰਗਾਂ 'ਤੇ ਤਾਇਨਾਤ ਰਹਿਣਗੀਆਂ ਤੇ ਆਉਣ ਜਾਣ ਵਾਲੇ ਵਾਹਨਾਂ ਨੂੰ ਰੋਕਣਗੀਆਂ।


ਪੰਜ ਨਵੰਬਰ ਨੂੰ ਕਿਸਾਨ ਜਥੇਬੰਦੀਆਂ ਆਪੋ-ਆਪਣੇ ਸੂਬਿਆਂ 'ਚ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ ਚਾਰ ਵਜੇ ਤਕ ਚੱਕਾ ਜਾਮ ਰੱਖਣਗੀਆਂ। ਕਿਸਾਨ ਜਥੇਬੰਦੀਆਂ ਦਾ ਸਪਸ਼ਟ ਸੁਨੇਹਾ ਹੈ ਕਿ ਜਦੋਂ ਤਕ ਕੇਂਦਰੀ ਕਾਨੂੰਨ ਰੱਦ ਨਹੀਂ ਹੁੰਦੇ ਉਹ ਉਦੋਂ ਤਕ ਚੁੱਪ ਨਹੀਂ ਬੈਠਣਗੇ।


ਖੇਤੀ ਬਿੱਲਾਂ 'ਤੇ ਰਾਸ਼ਟਰਪਤੀ ਦਾ ਪੰਜਾਬ ਨੂੰ ਝਟਕਾ, ਕੈਪਟਨ ਨੂੰ ਕੋਰਾ ਜਵਾਬ


ਪੰਜ ਨਵੰਬਰ ਨੂੰ ਚੱਕਾ ਜਾਮ ਲਈ ਪੰਜਾਬ 'ਚ ਤਿਆਰੀਆਂ ਮੁਕੰਮਲ ਹਨ। ਇਸ ਦੌਰਾਨ ਪੂਰੀ ਯੋਜਨਾ ਬਣਾਈ ਗਈ ਹੈ ਕਿ ਚੱਕਾ ਜਾਮ ਦੌਰਾਨ ਆਵਾਜਾਈ ਠੱਪ ਰਹੇ ਪਰ ਇਸ ਦੌਰਾਨ ਮੈਡੀਕਲ ਐਮਰਜੈਂਸੀ ਦਾ ਵਿਸ਼ੇਸ਼ ਧਿਆਨ ਰੱਖਣ ਦਾ ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਹੈ। ਕਿਸੇ ਵੀ ਮਰੀਜ਼ ਜਾਂ ਐਂਬੂਲੈਂਸ ਨੂੰ ਜਾਣ ਤੋਂ ਨਹੀਂ ਰੋਕਿਆ ਜਾਵੇਗਾ।


ਪੰਜਾਬ ਦੇ ਇਹ ਰਾਹ ਹੋਣਗੇ ਬੰਦ


ਸ਼ੰਭੂ ਬੈਰੀਅਰ ਤੋਂ ਅੰਮ੍ਰਿਤਸਰ ਤਕ
ਪਠਾਨਕੋਟ-ਗੁਰਦਾਸਪੁਰ-ਤਰਨਤਾਰਨ-ਫਿਰੋਜ਼ੁਰ ਤੋਂ ਰਾਜਸਥਾਨ ਬਾਰਡਰ ਤਕ
ਪਠਾਨਕੋਟ-ਜਲੰਧਰ ਹਾਈਵੇਅ
ਜਲੰਧਰ-ਬਰਨਾਲਾ ਤੋਂ ਹਰਿਆਣਾ ਹਾਈਵੇਅ
ਜ਼ੀਰਕਪੁਰ-ਪਟਿਆਲਾ
ਬਠਿੰਡਾ-ਗਿੱਦੜਬਾਹਾ-ਮਲੋਟ-ਅਬੋਹਰ-ਫਾਜ਼ਿਲਕਾ
ਮਲੋਟ-ਡੱਬਵਾਲੀ ਹਾਈਵੇਅ
ਪਟਿਆਲਾ-ਪਾਤੜਾਂ-ਮੂਨਕ-ਹਿਸਾਰ ਮਾਰਗ
ਪਟਿਆਲਾ-ਸਰਹਿੰਦ-ਮੋਹਾਲੀ ਮਾਰਗ
ਚੰਡੀਗੜ੍ਹ-ਰੋਪੜ-ਖਰੜ-ਕੀਰਤਪੁਰ ਸਾਹਿਬ-ਆਨੰਦਪੁਰ ਸਾਹਿਬ ਹਾਈਵੇਅ
ਖਰੜ-ਲੁਧਿਆਣਾ-ਤਲਵੰਡੀ ਸਾਬੋ-ਫਿਰੋਜ਼ਪੁਰ ਹਾਈਵੇਅ
ਮੁੱਲਾਂਪੁਰ-ਰਾਇਪੁਰ-ਬਰਨਾਲਾ ਸਟੇਟ ਹਾਈਵੇਅ
ਮੋਗਾ-ਕੋਟਕਪੂਰਾ ਸਟੇਟ ਹਾਈਵੇਅ
ਫਿਰੋਜ਼ਪੁਰ-ਜ਼ੀਰਾ-ਧਰਮਕੋਟ ਸਟੇਟ ਹਾਈਵੇਅ
ਟਾਂਡਾ-ਹੁਸ਼ਿਆਰਪੁਰ-ਗੜਸ਼ੰਕਰ-ਬਲਾਚੌਰ ਹਾਈਵੇਅ
ਜਲੰਧਰ-ਹੁਸ਼ਿਆਰਪੁਰ-ਮੁਬਾਰਕਪੁਰ ਹਾਈਵੇਅ


ਪੰਜ ਨਵੰਬਰ ਨੂੰ ਦੇਸ਼ ਭਰ 'ਚ ਕਿਸਾਨਾਂ ਵੱਲੋਂ ਚੱਕਾ ਜਾਮ ਕਰਨ ਦੀ ਰਣਨੀਤੀ ਉਲੀਕੀ ਗਈ ਹੈ। ਇਸ ਤਹਿਤ ਹੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਉਪਰੋਕਤ ਰਾਹਾਂ 'ਤੇ ਡਟਣਗੀਆਂ।


ਖੇਤੀ ਕਾਨੂੰਨਾਂ ਖਿਲਾਫ ਦੇਸ਼ਵਿਆਪੀ ਅੰਦੋਲਨ ਦੀ ਤਿਆਰੀ, ਦੇਸ਼ ਭਰ ਦੀਆਂ ਗੈਰ-ਸਿਆਸੀ ਕਿਸਾਨ ਜਥੇਬੰਦੀਆਂ ਘੜਣਗੀਆਂ ਰਣਨੀਤੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ