ਚੋਣਾਂ ਤੋਂ ਪਹਿਲਾਂ ਪੁਲਿਸ ਅਫ਼ਸਰਾਂ ਦੇ ਵੱਡੀ ਪੱਧਰ 'ਤੇ ਤਬਾਦਲੇ
ਏਬੀਪੀ ਸਾਂਝਾ | 08 Mar 2019 01:37 PM (IST)
ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਸੂਬੇ ਦੇ ਪੁਲਿਸ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਕੀਤਾ ਹੈ। ਸੂਬਾ ਸਰਕਾਰ ਨੇ ਪੰਜਾਬ ਪੁਲਿਸ ਦੇ 65 ਅਫ਼ਸਰਾਂ ਦੇ ਤਬਾਦਲੇ ਕਰ ਦਿੱਤੇ ਹਨ। ਇਨ੍ਹਾਂ ਅਫ਼ਸਰਾਂ ਵਿੱਚ ਇੱਕ ਆਈਏਐਸ ਤੇ 64 ਪੀਪੀਐਸ ਅਧਿਕਾਰੀ ਸ਼ਾਮਲ ਹਨ। ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ’ਤੇ ਪੰਜਾਬ ਪੁਲਿਸ ਦੇ ਅਫਸਰਾਂ ਤੇ ਜ਼ਿਲ੍ਹਾ ਅਧਿਕਾਰੀਆਂ ਦੇ ਤਬਾਦਲੇ ਕੀਤੇ ਜਾ ਚੁੱਕੇ ਹਨ। ਇਨ੍ਹਾਂ ਬਦਲੀਆਂ ਨੂੰ ਆਗਾਮੀ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਨਾਲ ਜੋੜਿਆ ਜਾ ਰਿਹਾ ਹੈ। ਤਬਾਦਲਾ ਕੀਤੇ ਗਏ ਅਫ਼ਸਰਾਂ ਦੇ ਨਾਂ ਆਈਏਐਸ ਅਫ਼ਸਰ ਪਾਟਿਲ ਕੇਤਨ ਬਲਿਰਾਮ ਕਮਾਂਡੈਂਟ ਨੌਵੀਂ ਬਟਾਲੀਅਨ ਪੀਏਪੀ ਅੰਮ੍ਰਿਤਸਰ ਤੇ ਏਆਈਜੀ ਕਾਊਂਟਰ ਇੰਟੈਲੀਜੈਂਸ ਪੀਪੀਐਸ ਅਫ਼ਸਰ ਰਾਜਿੰਦਰ ਸਿੰਘ, ਏਆਈਜੀ ਕਾਊਂਟਰ ਇੰਟੈਲੀਜੈਂਸ ਲੁਧਿਆਣਾ ਪੀਪੀਐਸ ਅਫ਼ਸਰ ਮਨਵਿੰਦਰ ਸਿੰਘ ਐਸਪੀ ਪੀਬੀਆਈ, ਓਸੀਸੀਯੂ ਤੇ ਨਾਰਕੋਟਿਕਸ ਫਿਰੋਜ਼ਪੁਰ