ਆਖਰ 23 ਸਾਲਾ ਕੁੜੀ ਨੇ 65 ਸਾਲਾ ਬਾਬੇ ਨਾਲ ਕਿਉਂ ਕਰਵਾਇਆ ਵਿਆਹ?
ਏਬੀਪੀ ਸਾਂਝਾ | 31 Jan 2019 05:07 PM (IST)
ਚੰਡੀਗੜ੍ਹ: ਸੋਸ਼ਲ ਮੀਡੀਆ 'ਤੇ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਵਾਇਰਲ ਹੋ ਰਿਹਾ ਹੈ। ਇਨ੍ਹਾਂ ਵਾਇਰਲ ਤਸਵੀਰਾਂ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ 65 ਸਾਲਾ ਬਜ਼ੁਰਗ ਨੇ 23 ਸਾਲ ਦੀ ਕੁੜੀ ਨਾਲ ਵਿਆਹ ਕੀਤਾ ਹੈ। ਤਸਵੀਰਾਂ ਵਿੱਚ ਉਹ ਗੁਰਦੁਆਰੇ ਵਿੱਚ ਲਾਵਾਂ ਲੈ ਰਹੇ ਦਿਖਾਈ ਦੇ ਰਹੇ ਹਨ। ਹਾਲਾਂਕਿ ਇਸ ਵਿਆਹ ਦੀ ਸੱਚਾਈ ਅਜੇ ਸਾਹਮਣੇ ਨਹੀਂ ਆਈ ਪਰ ਇਸ ਬਾਰੇ ਕਈ ਦਾਅਵਾ ਕੀਤੇ ਜਾ ਰਹੇ ਹਨ। ਇੱਕ ਚਰਚਾ ਹੈ ਕਿ ਕੁੜੀ ਬਜ਼ੁਰਗ ਦੇ ਬੇਟੇ ਨਾਲ ਵਿਆਹ ਕਰਨਾ ਚਾਹੁੰਦੀ ਸੀ ਪਰ ਉਹ ਸ਼ਾਦੀਸ਼ੁਦਾ ਸੀ ਤੇ ਉਸ ਦੇ ਬੱਚੇ ਵੀ ਸਨ। ਇਸ ਮਗਰੋਂ ਕੁੜੀ ਨੇ ਬਜ਼ੁਰਗ ਨਾਲ ਹੀ ਵਿਆਹ ਕਰਕ ਲਿਆ। ਦਾਅਵਾ ਕੀਤਾ ਜਾ ਰਿਹਾ ਹੈ ਕਿ ਬਜ਼ੁਰਗ ਕੋਲ ਚਾਰ ਏਕੜ ਜ਼ਮੀਨ ਹੈ। ਇਸ ਜ਼ਮੀਨ ਕਰਕੇ ਹੀ ਕੁੜੀ ਦੇ ਪਰਿਵਾਰ ਵਾਲੇ ਵਿਆਹ ਲਈ ਸਹਿਮਤ ਹੋਏ ਹਨ। ਵਾਇਰਲ ਹੋ ਰਹੀਆਂ ਤਸਵੀਰਾਂ ਨਾਲ ਮੈਰਿਜ ਸਰਟੀਫਿਕੇਟ ਵੀ ਹੈ। ਇਸ 'ਤੇ ਲਾੜੀ ਤੇ ਲਾੜੇ ਦੀ ਜਨਮ ਤਰੀਕ ਲਿਖੀ ਹੋਈ ਹੈ। ਸਰਟੀਫਿਕੇਟ ਮੁਤਾਬਕ ਕੁੜੀ ਨਵਪ੍ਰੀਤ ਕੌਰ ਜ਼ਿਲ੍ਹਾ ਸੰਗਰੂਰ ਦੇ ਪਿੰਡ ਲੌਂਗੋਵਾਲ ਦੀ ਹੈ। ਬਜ਼ੁਰਗ ਸ਼ਮਸ਼ੇਰ ਸਿੰਘ ਲੜਕੀ ਦੇ ਪਿੰਡ ਤੋਂ ਕੁਝ ਦੁਰ ਪਿੰਡ ਬਾਲੀਆਂ ਦਾ ਰਹਿਣ ਵਾਲ ਹੈ। ਹਾਸਲ ਜਾਣਕਾਰੀ ਮੁਤਾਬਕ ਬਜ਼ੁਰਗ ਤੇ ਉਸ ਦਾ ਇਕਲੌਤਾ ਲੜਕਾ ਜਤਿੰਦਰ ਸਿੰਘ ਸੰਗਰੂਰ 'ਚ ਰਹਿ ਰਹੇ ਹਨ। ਲੜਕੀ ਦੀ ਉਮਰ 23 ਸਾਲ ਹੈ ਤੇ ਬਾਰ੍ਹਵੀਂ ਦੀ ਪੜ੍ਹਾਈ ਉਪਰੰਤ ਨਰਸ ਦਾ ਕੋਰਸ ਕਰਕੇ ਸਰਕਾਰੀ ਹਸਪਤਾਲ 'ਚ ਕੰਮ ਕਰ ਰਹੀ ਹੈ।