ਜਲੰਧਰ: ਜਲੰਧਰ ਦਿਹਾਤ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਵਾ ਪੰਜ ਮੁਲਜ਼ਮਾਂ ਨੂੰ ਨਸ਼ੀਲੇ ਕੈਪਸੂਲ ਤੇ 160 ਗ੍ਰਾਮ ਹੈਰੋਇਨ ਨਾਲ ਫੜਿਆ ਗਿਆ ਹੈ।

 

ਜਲੰਧਰ ਦਿਹਾਤ ਦੇ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਬਦਮਾਸ਼ ਸੰਦੀਪ ਤੇ ਤੀਰਥ ਸਿੰਘ ਨੂੰ ਫੜਿਆ ਗਿਆ ਹੈ। ਇਨ੍ਹਾਂ ਤੋਂ ਮੌਜਰ ਪਿਸਟਲ .32 ਬੋਰ, .32 ਬੋਰ ਦਾ ਦੇਸੀ ਪਿਸਤੌਲ ਤੇ ਇੱਕ ਵਰਨਾ ਕਾਰ ਬਰਾਮਦ ਕੀਤੀ ਹੈ। ਤੀਰਥ ਸਿੰਘ ਨੇ 2016 ਵਿੱਚ ਕਪੂਰਥਲਾ ਤੋਂ ਆਈ-10 ਕਾਰ ਖੋਹੀ ਸੀ। ਇਸ ਤੋਂ ਇਲਾਵਾ 50 ਹਜ਼ਾਰ ਰੁਪਏ ਦੀ ਲੁੱਟ ਖੰਨਾ ਤੋਂ ਕੀਤੀ ਗਈ ਸੀ।

ਉੱਥੇ ਹੀ ਇਨ੍ਹਾਂ ਨੇ 30 ਹਜ਼ਾਰ ਰੁਪਏ ਖੋਹੇ ਸਨ। ਸਾਲ 2017 ਵਿੱਚ ਜ਼ਿਲ੍ਹਾਂ ਲੁਧਿਆਣਾ ਦੇ ਜੀਆਰਪੀ ਥਾਣਾ ਵਿੱਚ ਦੋ ਪਿਸਟਲ ਸਮੇਤ ਫੜਿਆ ਗਿਆ ਸੀ ਪਰ ਅੱਜਕੱਲ੍ਹ ਜ਼ਮਾਨਤ 'ਤੇ ਸੀ। ਦੂਜੇ ਮੁਲਜ਼ਮਾਂ 'ਤੇ ਲੁੱਟਾਂ-ਖੋਹਾਂ ਜਲੰਧਰ-ਲੁਧਿਆਣਾ ਸਮੇਤ ਕਈ ਜ਼ਿਲ੍ਹਿਆਂ ਵਿੱਚ 33 ਮੁਕੱਦਮੇ ਦਰਜ ਹਨ।

ਦੂਜੇ ਮਾਮਲੇ ਵਿੱਚ 160 ਗ੍ਰਾਮ ਹੈਰੋਇਨ ਤੇ 1564 ਕੈਪਸੂਲਾਂ ਨਾਲ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਮੁਲਜ਼ਮਾਂ ਵਿੱਚ ਲਖਵਿੰਦਰ ਸਿੰਘ, ਡਿੰਪਲ ਕੁਮਾਰ, ਅਵਤਾਰ ਸਿੰਘ, ਰਾਜ ਕੁਮਾਰ, ਰਜਿੰਦਰ ਮਸੀਹ ਸ਼ਾਮਲ ਹਨ। ਲਖਵਿੰਦਰ ਨੇ ਦੱਸਿਆ ਕਿ 23 ਸਾਲ ਉਮਰ ਦਾ ਹੈ ਤੇ 12 ਪੜ੍ਹਿਆ ਹੈ। ਦਿੱਲੀ ਤੋਂ ਹੈਰੋਇਨ ਲਿਆ ਕੇ ਉਸ ਨੇ ਕਪੂਰਥਲਾ ਦੇ ਪਿੰਡਾਂ ਵਿੱਚ ਸਪਲਾਈ ਕਰਨੀ ਸੀ।