ਚੰਡੀਗੜ੍ਹ: ਮੁਹਾਲੀ ਅਧੀਨ ਪੈਂਦੇ ਬਨੂੜ ਨਾਲ ਸਬੰਧਤ ਸੱਤ ਨੌਜਵਾਨਾਂ ਦੀ ਗੋਬਿੰਦ ਸਾਗਰ ਝੀਲ 'ਚ ਡੁੱਬਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮਾਰੇ ਗਏ ਨੌਜਵਾਨਾਂ ਵਿੱਚੋਂ ਇੱਕ ਦੀ ਉਮਰ ਲਗਭਗ 30 ਸਾਲ ਜਦਕਿ ਬਾਕੀ ਸਾਰਿਆਂ ਦੀ ਉਮਰ 16 ਤੋਂ 18 ਸਾਲ ਦੇ ਵਿਚਕਾਰ ਸੀ।ਜਾਣਕਾਰੀ ਮੁਤਾਬਕ 11 ਜਣਿਆਂ ਦਾ ਗਰੁੱਪ ਇੱਥੇ ਝੀਲ ਉਤੇ ਘੁੰਮਣ ਆਇਆ ਸੀ। ਬਾਅਦ ਵਿੱਚ ਉਹ ਝੀਲ ਵਿੱਚ ਤੈਰਨ ਲੱਗ ਪਏ। 


ਦੱਸਿਆ ਜਾ ਰਿਹਾ ਹੈ ਇਹ ਘਟਨਾ ਲਗਭਗ 3.40 ਵਜੇ ਵਾਪਰੀ। ਤੈਰਦੇ ਸਮੇਂ ਡੁੱਬ ਰਹੇ ਇੱਕ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਛੇ ਹੋਰ ਵੀ ਡੁੱਬ ਗਏ ਜਦਕਿ ਚਾਰ ਜਾਣੇ ਬਚ ਕੇ ਨਿਕਲਣ ਵਿੱਚ ਸਫਲ ਹੋ ਗਏ।ਪ੍ਰਸ਼ਾਸਨ ਨੇ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਲਾਸ਼ਾਂ ਬਾਹਰ ਕੱਢ ਲਈਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਵਿਚ ਇਕੋ ਪਰਿਵਾਰ ਦੇ ਚਾਰ ਨੌਜਵਾਨ ਸ਼ਾਮਲ ਸਨ।


ਪੁਲਿਸ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਬਾਬਾ ਗ਼ਰੀਬ ਦਾਸ ਮੰਦਰ ਦੇ ਕੋਲ ਗੋਬਿੰਦ ਸਾਗਰ ਝੀਲ ਵਿੱਚ ਦੁਪਹਿਰ ਕਰੀਬ 3.50 ਵਜੇ 7 ਲੋਕਾਂ ਦੇ ਡੁੱਬਣ ਦੀ ਸੂਚਨਾ ਮਿਲੀ ਸੀ। 11 ਜਣੇ ਬਨੂੜ ਜ਼ਿਲ੍ਹਾ ਮੋਹਾਲੀ ਤੋਂ ਬਾਬਾ ਬਾਲਕ ਨਾਥ ਜਾ ਰਹੇ ਸਨ। ਬਾਬਾ ਗ਼ਰੀਬ ਦਾਸ ਮੰਦਰ ਦੇ ਕੋਲ ਗੋਵਿੰਦ ਸਾਗਰ ਝੀਲ ਵਿਚ ਨਹਾਉਣ ਲੱਗੇ। ਜਿਨ੍ਹਾਂ ਵਿਚੋਂ 7 ਲੋਕ ਪਾਣੀ ਵਿਚ ਡੁੱਬ ਗਏ।


 


 


 



ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ