ਰੌਬਟ ਦੀ ਰਿਪੋਰਟ



ਚੰਡੀਗੜ੍ਹ: ਬੀਤੇ ਐਤਵਾਰ ਤੇ ਸੋਮਵਾਰ ਨੂੰ ਪੰਜਾਬ ਵਿੱਚ ਆਈ ਤੇਜ਼ ਹਨੇਰੀ ਤੇ ਝੱਖੜ ਨੇ ਕਾਫੀ ਨੁਕਸਾਨ ਕੀਤਾ। ਕਈ ਥਾਂ ਹਨੇਰੀ ਨੇ ਰੁੱਖ ਤੇ ਬਿਜਲੀ ਦੇ ਖੰਭੇ ਪੁੱਟ ਸੁੱਟੇ ਤੇ ਕਈ ਇਲਾਕਿਆਂ 'ਚ ਬੱਤੀ ਵੀ ਗੁੱਲ ਰਹੀ। ਇਸ ਦੌਰਾਨ ਆਮ ਲੋਕਾਂ ਦੇ ਨਾਲ-ਨਾਲ ਸਰਕਾਰ ਨੂੰ ਵੀ ਕਾਫੀ ਨੁਕਸਾਨ ਹੋਇਆ।

ਇਸ ਤੂਫਾਨ ਨੇ ਪੰਜਾਬ ਰਾਜ ਬਿਜਲੀ ਬੋਰਡ (PSPCL) ਨੂੰ ਵੀ ਝੋਨੇ ਦੀ ਬਿਜਾਈ ਤੋਂ ਪਹਿਲਾਂ ਭਾਰੀ ਨੁਕਸਾਨ ਪਹੁੰਚਾਇਆ ਹੈ। ਹਾਸਲ ਜਾਣਕਾਰੀ ਮੁਤਾਬਕ PSPCL ਨੂੰ ਇਸ ਹਨੇਰੀ ਤੂਫਾਨ ਕਾਰਨ 9 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। PSPCL ਦੇ ਕਾਫੀ ਉਪਕਰਣ ਨੁਕਸਾਨੇ ਗਏ ਹਨ। ਕਈ ਫੀਡਰਾਂ ਦੇ ਪ੍ਰਭਾਵਿਤ ਹੋਣ ਕਾਰਨ ਬਿਜਲੀ ਦੀ ਵਿਕਰੀ 'ਤੇ ਵੀ ਅਸਰ ਪਿਆ।


ਇਹ ਵੀ ਪੜ੍ਹੋ: ਬਲੈਕ ਫੰਗਸ ਕਿੰਨ੍ਹਾਂ ਲੋਕਾਂ ਲਈ ਜ਼ਿਆਦਾ ਖਤਰਨਾਕ, ਇਹ ਬਿਮਾਰੀ ਫੈਲਣ ਦੇ ਕੀ ਹਨ ਕਾਰਨ ?

ਐਤਵਾਰ ਨੂੰ ਝੱਖੜ ਨੇ ਮਾਝਾ ਖੇਤਰ ਦੇ ਮੁਹਾਲੀ, ਖਰੜ, ਡੇਰਾ ਬੱਸੀ, ਬੱਸੀ ਪਠਾਨਾਂ, ਸਰਹਿੰਦ, ਅਮਲੋਹ, ਰੋਪੜ, ਚਮਕੌਰ ਸਾਹਿਬ ਤੇ ਰਾਜਪੁਰਾ ਵਿਚ ਤਬਾਹੀ ਮਚਾ ਦਿੱਤੀ। ਜ਼ਿਆਦਾ ਨੁਕਸਾਨ ਰੁੱਖ ਡਿੱਗਣ ਕਾਰਨ ਹੋਇਆ ਜਿਸ ਨਾਲ ਬਿਜਲੀ ਦੀ ਤਾਰਾਂ ਵੀ ਨੁਕਸਾਨੀਆਂ ਗਈਆਂ।


ਇਹ ਵੀ ਪੜ੍ਹੋ: 25 ਪੈਸੇ ਦਾ ਸਿੱਕਾ ਬਦਲ ਸਕਦਾ ਤੁਹਾਡੀ ਕਿਸਮਤ, ਘਰ ਬੈਠੇ ਬਣਾ ਦੇਵੇਗਾ ਲੱਖਪਤੀ

ਇਸ ਤਬਾਹੀ ਵਿੱਚ 11 ਕਿਲੋ ਵਾਟ ਸਿਸਟਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ।ਕੁੱਲ 1,145 ਟ੍ਰਾਂਸਫਾਰਮਰ, 6,323 ਖੰਭੇ ਤੇ 65 ਕਿਲੋਮੀਟਰ ਤਾਰਾਂ ਨੁਕਸਾਨੀਆਂ ਗਈਆਂ, ਇਸ ਤੋਂ ਇਲਾਵਾ 1,359 ਹੋਰ ਬਿਜਲੀ ਸਪਲਾਈ ਉਪਕਰਣ ਪ੍ਰਭਾਵਿਤ ਹੋਏ।