ਅੰਮ੍ਰਿਤਸਰ: ਪੁਲਿਸ ਨੇ ਦਾਅਵਾ ਕੀਤਾ ਹੈ ਕਿ ਖਾਲਿਸਤਾਨੀ ਪੱਖੀ ਜਥੇਬੰਦੀਆਂ ਪੰਜਾਬ ਵਿੱਚ ਵੱਡੀ ਕਾਰਵਾਈ ਦੀ ਪਲਾਨਿੰਗ ਕਰ ਰਹੀਆਂ ਹਨ। ਇਸ ਲਈ ਪਾਕਿਸਤਾਨ ਤੋਂ ਭਾਰਤ-ਪਾਕਿ ਬਾਰਡਰ ਰਾਹੀਂ ਡ੍ਰੋਨ ਤੇ ਹੋਰ ਸਾਧਨਾਂ ਰਾਹੀਂ ਅਸਲਾ ਤੇ ਗੋਲਾ ਬਾਰੂਦ ਭੇਜਿਆ ਗਿਆ ਹੈ। ਪੁਲਿਸ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਮੁਖੀ ਲਖਬੀਰ ਸਿੰਘ ਰੋਡੇ ਦੇ ਖਿਲਾਫ ਅੰਮ੍ਰਿਤਸਰ ਦੇ ਐਸਐਸਓਸੀ ਥਾਣੇ 'ਚ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ।


ਸਾਬਕਾ ਵਿਧਾਇਕ ਸੁਰਜੀਤ ਧੀਮਾਨ ਨੇ ਕਾਂਗਰਸ 'ਚੋਂ ਕੱਢੇ ਜਾਣ ਦੀ ਖੁਸ਼ੀ ਲੱਡੂ ਵੰਡ ਕੇ ਮਨਾਈ, ਬੋਲੇ ਅਜਿਹਾ ਕਰਨ ਵਾਲੇ ਪਹਿਲੇ ਲੀਡਰ

ਪੁਲਿਸ ਮੁਤਾਬਕ ਰੋਡੇ ਨੇ ਪਿਛਲੇ ਹਫਤੇ ਖੇਪਾਂ ਰਮਦਾਸ ਖੇਤਰ ਰਾਹੀਂ ਭਾਰਤ 'ਚ ਭੇਜੀਆਂ ਹਨ ਜੋ ਇਸ ਦੇ ਸਾਥੀਆਂ ਵੱਲੋਂ ਹਾਸਲ ਕੀਤੀਆਂ ਜਾਣੀਆਂ ਹਨ। ਜੇਕਰ ਇਸ ਖੇਤਰ ਵਿੱਚ ਸਰਚ ਕੀਤੀ ਜਾਵੇ ਤਾਂ ਅਸਲਾ/ਗੋਲਾ ਬਾਰੂਦ ਬਰਾਮਦ ਹੋ ਸਕਦਾ ਹੈ। ਇਸ ਤੋਂ ਪਹਿਲਾਂ ਵੀ ਖੁਫੀਆ ਏਜੰਸੀਆਂ ਨੇ ਪਾਕਿਸਤਾਨ ਵਾਲੇ ਪਾਸਿਓਂ ਗੜਬੜੀ ਹੋਣ ਬਾਰੇ ਚੌਕਸ ਕੀਤਾ ਸੀ। ਇਸ ਵੇਲੇ ਪਾਕਿਸਤਾਨ ਵਿੱਚ ਵੱਡੀ ਸਿਆਸੀ ਉਥਲ-ਪੁਥਲ ਚੱਲ ਰਹੀ ਹੈ। ਇਸ ਏਜੰਸੀਆਂ ਕਾਫੀ ਅਲਰਟ ਹਨ।

ਪੁਲਿਸ ਵੱਲੋਂ ਦਰਜ ਕੀਤੀ ਐਫਆਈਆਰ ਮੁਤਾਬਕ ਲਖਬੀਰ ਸਿੰਘ ਰੋਡੇ ਪਾਕਿਸਾਨੀ ਖੁਫੀਆ ਏਜੰਸੀ ਆਈਐਸਆਈ ਤੇ ਹੋਰ ਦੇਸ਼ ਵਿਰੋਧੀ ਤਾਕਤਾਂ ਨਾਲ ਮਿਲ ਕੇ ਦੇਸ਼ 'ਚ ਕਿਸੇ ਵੱਡੀ ਅੱਤਵਾਦੀ ਕਾਰਵਾਈ ਲਈ ਪਾਕਿਸਤਾਨ ਤੋਂ ਭਾਰਤ-ਪਾਕਿ ਬਾਰਡਰ ਰਾਹੀਂ ਡ੍ਰੋਨ ਤੇ ਹੋਰ ਸਾਧਨਾਂ ਰਾਹੀਂ ਅਸਲਾ ਤੇ ਗੋਲਾ ਬਾਰੂਦ ਦੀਆਂ ਖੇਪਾਂ ਭਾਰਤ 'ਚ ਭੇਜ ਰਿਹਾ ਹੈ।

Pakistan Political Crisis: ਅੱਜ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਦੀ ਹੋਏਗੀ ਚੋਣ, ਸ਼ਾਹਬਾਜ਼ ਸ਼ਰੀਫ਼ ਦੇ ਸਿਰ ਸੱਜੇਗਾ ਤਾਜ?
ਇਸ ਦੇ ਨਾਲ ਹੀ ਗੈਂਗਸਟਰਾਂ ਤੇ ਹੋਰ ਦੇਸ਼ ਵਿਰੋਧੀ ਤੱਤਾਂ ਜ਼ਰੀਏ ਧਾਰਮਿਕ ਨੇਤਾਵਾਂ ਨੂੰ ਨਿਸ਼ਾਨਾ ਬਣਾ ਕੇ ਧਾਰਮਿਕ ਸਦਭਾਵਨਾ ਨੂੰ ਢਾਹ ਲਾਉਣ ਲਈ ਕੰਮ ਕਰ ਰਿਹਾ ਹੈ। ਇਸ ਕੰਮ ਲਈ ਉਸ ਨੇ ਆਪਣੇ ਕਾਰਕੁਨਾਂ ਨੂੰ ਵੀ ਸਰਗਰਮ ਕਰ ਲਿਆ ਹੈ। ਉਨਾਂ ਨੂੰ ਪੈਸੇ ਵੀ ਮੁਹੱਈਆ ਕਰਵਾ ਰਿਹਾ ਹੈ। ਇਸ ਦੇ ਸਾਥੀ ਸਹੀ ਸਮੇਂ ਦੀ ਉਡੀਕ 'ਚ ਹਨ।