ਬਠਿੰਡਾ: ਨੇੜਲੇ ਪਿੰਡ ਫੂਸ ਮੰਡੀ ਵਿੱਚ ਅਕਾਲੀ ਦਲ ਦੀ ਰੈਲੀ ਵਿੱਚ ਸਵਾਲ ਪੁੱਛਣ ਵਾਲੇ 87 ਸਾਲਾ ਬਾਬੇ ਨੂੰ ਹਰਸਿਮਰਤ ਬਾਦਲ ਦੇ ਸੁਰੱਖਿਆ ਕਰਮੀਆਂ ਨੇ ਧੂਹ ਕੇ ਬਾਹਰ ਕਰ ਦਿੱਤਾ। ਇਸ ਦੌਰਾਨ ਤਿੰਨ ਵਾਰ ਪੰਚ ਰਹਿ ਚੁੱਕੇ ਕਾਕਾ ਸਿੰਘ ਦੀ ਪੱਗ ਵੀ ਲੱਥ ਗਈ।
ਕਾਕਾ ਸਿੰਘ ਨੇ ਹਰਸਿਮਰਤ ਤੋਂ ਸਵਾਲ ਪੁੱਛਿਆ ਸੀ ਕਿ ਆਟਾ-ਦਾਲ ਸਕੀਮ ਨੂੰ ਕੇਂਦਰ ਨੇ ਕਿਓਂ ਬੰਦ ਕਰ ਦਿੱਤਾ। ਸਵਾਲ ਪੁੱਛਦੇ ਹੀ ਸਿਵਲ ਕੱਪੜਿਆਂ ਵਿੱਚ ਸੁਰੱਖਿਆ ਮੁਲਾਜ਼ਮਾਂ ਨੇ ਉਨ੍ਹਾਂ ਦਾ ਮੂੰਹ ਬੰਦ ਕਰ ਦਿੱਤਾ ਤੇ ਜ਼ਬਰਦਸਤੀ ਬਾਹਰ ਕੱਢਣ ਲੱਗੇ। ਬਾਹਰ ਮੌਜੂਦ ਕਾਂਗਰਸੀ ਵਰਕਰਾਂ ਨੇ ਕਾਕਾ ਸਿੰਘ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਬਿਰਧ ਨੇਤਾ ਨੇ ਕਿਹਾ ਕਿ ਉਹ ਇਸ ਮਾਮਲੇ 'ਤੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਬਾਰੇ ਵੀ ਸੋਚ ਰਹੇ ਹਨ। ਕਾਕਾ ਸਿੰਘ ਦੇ ਪੁੱਤਰ ਨਿਰਮਲ ਸਿੰਘ ਨੇ ਕਿਹਾ ਕਿ ਅਕਾਲੀ ਦਲ ਨੇ ਸੱਚਾਈ ਦੀ ਆਵਾਜ਼ ਸੁਣਨ ਦੀ ਬਜਾਏ ਉਨ੍ਹਾਂ ਦੇ 87 ਸਾਲਾ ਪਿਤਾ ਦਾ ਮੂੰਹ ਦੱਬ ਕੇ ਸਭਾ ਵਿੱਚੋਂ ਘੜੀਸ ਕੇ ਬਾਹਰ ਕੱਢ ਦਿੱਤਾ।
ਹਰਸਿਮਰਤ ਬਾਦਲ ਦੀ ਰੈਲੀ 'ਚ ਸਵਾਲ ਪੁੱਛਣ ਵਾਲੇ 87 ਸਾਲਾ ਬਾਬੇ ਨੂੰ ਧੂਹ ਕੇ ਕੱਢਿਆ ਬਾਹਰ, ਦਸਤਾਰ ਉੱਤਰੀ
ਏਬੀਪੀ ਸਾਂਝਾ
Updated at:
08 May 2019 02:00 PM (IST)
ਸਵਾਲ ਪੁੱਛਦੇ ਹੀ ਸਿਵਲ ਕੱਪੜਿਆਂ ਵਿੱਚ ਸੁਰੱਖਿਆ ਮੁਲਾਜ਼ਮਾਂ ਨੇ ਉਨ੍ਹਾਂ ਦਾ ਮੂੰਹ ਬੰਦ ਕਰ ਦਿੱਤਾ ਤੇ ਜ਼ਬਰਦਸਤੀ ਬਾਹਰ ਕੱਢਣ ਲੱਗੇ। ਬਾਹਰ ਮੌਜੂਦ ਕਾਂਗਰਸੀ ਵਰਕਰਾਂ ਨੇ ਕਾਕਾ ਸਿੰਘ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
- - - - - - - - - Advertisement - - - - - - - - -