ਚੋਰਾਂ ਨੇ ਕ੍ਰੈਨ ਦੀ ਮਦਦ ਨਾਲ ਉਡਾਇਆ ਏਟੀਐਮ, ਘਟਨਾ ਸੀਸੀਟੀਵੀ ‘ਚ ਕੈਦ
ਏਬੀਪੀ ਸਾਂਝਾ | 08 May 2019 09:08 AM (IST)
ਚੋਰਾਂ ਨੇ ਏਟੀਐਮ ਚੋਰੀ ਲਈ ਕ੍ਰੈਨ ਦਾ ਇਸਤੇਮਾਲ ਕੀਤਾ ਅਤੇ ਇਸ ਦੀ ਮਦਦ ਨਾਲ ਏਟੀਐਮ ਉਖਾੜ ਫਰਾਰ ਹੋ ਗਏ। ਚੋਰਾਂ ਨੇ ਕ੍ਰੈਨ ਨੂੰ ਵੀ ਘਟਨਾ ਵਾਲੀ ਥਾਂ ‘ਤੇ ਹੀ ਛੱਡ ਦਿੱਤਾ।
ਰੋਪੜ: ਕੁਝ ਦਿਨ ਪਹਿਲਾਂ ਇੱਕ ਚੋਰੀ ਦੀ ਘਟਨਾ ਸਾਹਮਣੇ ਆਈ ਸੀ। ਜਿਸ ‘ਚ ਚੋਰਾਂ ਨੇ ਇੱਕ ਨਿਜ਼ੀ ਬੈਂਕ ਦੇ ਏਟੀਐਮ ਨੂੰ ਕ੍ਰੈਨ ਨਾਲ ਚੋਰੀ ਕੀਤਾ ਸੀ ਅਤੇ ਉਨ੍ਹਾਂ ਦੀ ਇਹ ਸ਼ਾਤਿਰ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ ਸੀ। ਇਸ ਤੋਂ ਬਾਅਦ ਬੀਤੀ ਰਾਤ ਇੱਕ ਵਾਰ ਫੇਰ ਅਜਿਹੀ ਘਟਨਾ ਨੂੰ ਚੋਰਾਂ ਨੇ ਅੰਜ਼ਾਮ ਦਿੱਤਾ ਹੈ। ਚੋਰਾਂ ਨੇ ਏਟੀਐਮ ਚੋਰੀ ਲਈ ਕ੍ਰੈਨ ਦਾ ਇਸਤੇਮਾਲ ਕੀਤਾ ਅਤੇ ਇਸ ਦੀ ਮਦਦ ਨਾਲ ਏਟੀਐਮ ਉਖਾੜ ਫਰਾਰ ਹੋ ਗਏ। ਚੋਰਾਂ ਨੇ ਕ੍ਰੈਨ ਨੂੰ ਵੀ ਘਟਨਾ ਵਾਲੀ ਥਾਂ ‘ਤੇ ਹੀ ਛੱਡ ਦਿੱਤਾ। ਸ਼ਾਤੀਰ ਚੋਰਾਂ ਨੇ ਆਈਸੀਆਈਸੀਆਈ ਬੈਂਕ ਦੇ ਏਟੀਐਮ ਨੂੰ ਆਪਣਾ ਨਿਸ਼ਾਨਾ ਬਣਾਇਆ। ਇਹ ਸਾਰੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ। ਜਿਸ ਦੇ ਆਧਾਰ ‘ਤੇ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।