Aam Aadmi Party already active in Punjab, AAPP's losing candidate from Abohar Deep Kamboj raided the transport office


ਅਬੋਹਰ: ਪੰਜਾਬ ਵਿੱਚ ਬਣਨ ਜਾ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਭ੍ਰਿਸ਼ਟਾਚਾਰ ਹੈ। ਪੰਜਾਬ ਦੀ ਜਨਤਾ ਉਮੀਦ ਲਾਈ ਬੈਠੀ ਹੈ ਕਿ ਸਰਕਾਰ ਭ੍ਰਿਸ਼ਟਾਚਾਰ ਨੂੰ ਨੱਥ ਪਾਏ। ਇਸ ਲਈ ਆਮ ਆਦਮੀ ਪਾਰਟੀ ਦੇ ਲੀਡਰ ਹੁਣ ਤੋਂ ਹੀ ਸਰਗਰਮ ਹੋ ਗਏ ਹਨ। ਆਦਮੀ ਪਾਰਟੀ ਦੇ ਹਾਰੇ ਉਮੀਦਵਾਰ ਵੀ ਦਫਤਰਾਂ ਵਿੱਚ ਛਾਪੇ ਮਾਰਨ ਲੱਗੇ ਹਨ। ਅਬੋਹਰ ਤੋਂ ਆਮ ਆਦਮੀ ਪਾਰਟੀ ਦੇ ਹਾਰੇ ਉਮੀਦਵਾਰ ਦੀਪ ਕੰਬੋਜ ਨੇ ਟਰਾਂਸਪੋਰਟ ਦਫ਼ਤਰ ਵਿੱਚ ਛਾਪਾ ਮਾਰ ਕੇ ਸਪਸ਼ਟ ਕਰ ਦਿੱਤਾ ਹੈ ਕਿ ਹੁਣ ਰਿਸ਼ਵਤ ਨਹੀਂ ਚੱਲੇਗੀ।


ਦੱਸ ਦਈਏ ਕਿ ਦੀਪ ਕੰਬੋਜ ਬੇਸ਼ੱਕ ਅਬੋਹਰ ਤੋਂ ਸੰਦੀਪ ਜਾਖੜ ਤੋਂ ਪੰਜ ਹਜ਼ਾਰ ਤੋਂ ਵੱਧ ਵੋਟਾਂ ਨਾਲ ਹਾਰ ਗਏ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਕਰਕੇ ਉਨ੍ਹਾਂ ਨੇ ਭ੍ਰਿਸ਼ਟਾਚਾਰ ਖਿਲਾਫ ਝੰਡਾ ਚੁੱਕਿਆ ਹੈ। ਦੀਪ ਕੰਬੋਜ ਨੇ ਕਿਹਾ ਕਿ ਅੱਜ ਤੋਂ ਬਾਅਦ ਅਬੋਹਰ ਦੇ ਟਰਾਂਸਪੋਰਟ ਦਫ਼ਤਰ ਵਿੱਚ ਰਿਸ਼ਵਤਖੋਰੀ ਬੰਦ ਹੈ। ਉਨ੍ਹਾਂ ਕਿਹਾ ਕਿ ਰਿਸ਼ਵਤ ਦੇ ਕੇ ਟੈਸਟ ਪਾਸ ਨਹੀਂ ਹੋਏਗਾ।


ਦੀਪ ਕੰਬੋਜ ਦਾ ਕਹਿਣਾ ਹੈ ਕਿ ਕਈ ਵਾਰ ਸ਼ਿਕਾਇਤਾਂ ਮਿਲੀਆਂ ਸੀ ਕਿ ਇਸ ਦਫ਼ਤਰ ਵਿੱਚ ਪੈਸੇ ਲੈ ਕੇ ਟੈਸਟ ਪਾਸ ਕੀਤੇ ਜਾਂਦੇ ਹਨ। ਇਸ ਲਈ ਅੱਜ ਛਾਪਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਅੱਜ ਤੋਂ ਬਾਅਦ ਰਿਸ਼ਵਤ ਦੇ ਕੇ ਟੈਸਟ ਪਾਸ ਨਹੀਂ ਹੋਣਗੇ। ਉਨ੍ਹਾਂ ਸਾਰੇ ਅਧਿਕਾਰੀਆਂ ਨੂੰ ਦੋ-ਟੁਕ ਸਾਫ ਕਰ ਦਿੱਤਾ ਕਿ ਅੱਜ ਤੋਂ ਬਾਅਦ ਰਿਸ਼ਵਤਖੋਰੀ ਦੀ ਆਵਾਜ਼ ਵੀ ਆਈ ਤਾਂ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ।


ਦੱਸ ਦਈਏ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ। ਇਸ ਤੋਂ ਬਾਅਦ ਜਿੱਥੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਛਾਪਾਮਾਰੀ ਕੀਤੀ ਜਾ ਰਹੀ ਹੈ। ਉੱਥੇ ਹੀ ਅਬੋਹਰ ਤੋਂ ਵੀ ਆਮ ਆਦਮੀ ਪਾਰਟੀ ਦੇ ਹਾਰੇ ਹੋਏ ਉਮੀਦਵਾਰ ਵੱਲੋਂ ਸਥਾਨਕ ਵਿਭਾਗ ਦੇ ਦਫਤਰ ਵਿੱਚ ਛਾਪਾ ਮਾਰਿਆ ਗਿਆ।


ਇਹ ਵੀ ਪੜ੍ਹੋ: Bhagwant Mann's oath ceremony: ਭਗਵੰਤ ਮਾਨ ਦਾ ਵੀਆਈਪੀ ਸਹੁੰ ਚੁੱਕ ਸਮਾਗਮ, 4000 ਪੁਲਿਸ ਮੁਲਾਜ਼ਮ ਤਾਇਨਾਤ, ਟ੍ਰੈਫਿਕ ਵੀ ਹੋਏਗੀ ਪ੍ਰਭਾਵਿਤ