ਚੰਡੀਗੜ੍ਹ : ਆਮ ਆਦਮੀ ਪਾਰਟੀ ਵੱਲੋਂ ਸਿਮਰਨਜੀਤ ਸਿੰਘ ਮਾਨ ਦੇ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਵਾਲੇ ਬਿਆਨ ਦੀ ਨਿਖੇਧੀ ਕੀਤੀ ਗਈ ਹੈ। ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਟਵੀਟ ਕਰਦਿਆਂ ਕਿਹਾ ਹੈ ਕਿ ਸਿਮਰਨਜੀਤ ਸਿੰਘ ਮਾਨ ਦਾ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿਣਾ ਬੇਹੱਦ ਨਿੰਦਣਯੋਗ ਹੈ।

ਉਨ੍ਹਾਂ ਕਿਹਾ ਕਿ ਸਾਡੇ ਸ਼ਹੀਦ ਸਾਡਾ ਮਾਣ ਹਨ। ਦੇਸ਼ ਦੀ ਆਜ਼ਾਦੀ ਲਈ ਸ਼ਹੀਦਾਂ ਦਾ ਯੋਗਦਾਨ ਅਸੀਂ ਕਦੇ ਵੀ ਭੁਲਾ ਨਹੀਂ ਸਕਦੇ। ਈ.ਟੀ.ਓ. ਨੇ ਕਿਹਾ ਕਿ ਸ਼ਹੀਦਾਂ ਦਾ ਸਨਮਾਨ ਕਰਨਾ ਸਿਮਰਨਜੀਤ ਸਿੰਘ ਮਾਨ ਨੂੰ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਿੱਖਣਾ ਚਾਹੀਦਾ ਹੈ।

ਇਸ ਦੇ ਇਲਾਵਾ ਕੈਬਨਿਟ ਮੰਤਰੀ ਗਗਨ ਅਨਮੋਲ ਮਾਨ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਇੱਕ ਪਾਸੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਜੋ ਹਰ ਬੱਚੇ ਨੂੰ #ਸ਼ਹੀਦਭਗਤ ਸਿੰਘ ਜੀ ਦੀ ਕੁਰਬਾਨੀ ਬਾਰੇ ਜਾਣਨਾ ਚਾਹੁੰਦੇ ਹਨ। ਦੂਜੇ ਪਾਸੇ ਸਾਡੇ ਕੋਲ ਸਿਮਰਨਜੀਤ ਸਿੰਘ ਮਾਨ ਹੈ ,ਜਿਸ ਨੇ ਵਾਰ ਵਾਰ ਸ਼ਹੀਦ-ਏ-ਆਜ਼ਮ ਨੂੰ ਅੱਤਵਾਦੀ ਕਹਿ ਕੇ ਅਪਮਾਨਿਤ ਕੀਤਾ ਹੈ।

Shameful that some call him a terrorist. Shaheed-e-Azam Bhagat Singh is a hero, a patriot, a revolutionary and a true son of the soil.

INQUILAB ZINDABAD! pic.twitter.com/7mpTalt3g1
— Raghav Chadha (@raghav_chadha) July 15, 2022

ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਬਿਨ੍ਹਾਂ ਨਾਂਅ ਲਿਖੇ ਟਵੀਟ ਕਰਦਿਆਂ ਕਿਹਾ ਕਿ ਸ਼ਰਮਨਾਕ ਹੈ ਕਿ ਕੁਝ ਉਸਨੂੰ ਅੱਤਵਾਦੀ ਕਹਿੰਦੇ ਹਨ। ਸ਼ਹੀਦ-ਏ-ਆਜ਼ਮ ਭਗਤ ਸਿੰਘ ਇੱਕ ਨਾਇਕ, ਇੱਕ ਦੇਸ਼ ਭਗਤ, ਇੱਕ ਕ੍ਰਾਂਤੀਕਾਰੀ ਅਤੇ ਮਿੱਟੀ ਦੇ ਇੱਕ ਸੱਚੇ ਪੁੱਤਰ ਹਨ। ਇਨਕਲਾਬ ਜ਼ਿੰਦਾਬਾਦ! ਮੀਤ ਹੇਅਰ ਨੇ ਵੀ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਨੂੰ ਅੱਤਵਾਦੀ ਕਹਿਣਾ ਨਿੰਦਣਯੋਗ ਹੈ,ਸਿਮਰਜੀਤ ਮਾਨ ਮੰਗਣ ਮੁਆਫੀ।