ਚੰਡੀਗੜ੍ਹ: ਪੰਜਾਬ ਵਿੱਚ ਚੋਣਾਂ ਦਾ ਮਾਹੌਲ ਭਖ਼ ਚੁੱਕਾ ਹੈ ਅਤੇ ਆਮ ਆਦਮੀ ਪਾਰਟੀ ਨੇ ਪਿਛਲੇ ਸਮੇਂ ਦੌਰਾਨ ਆਪਸੀ ਲੜਾਈ ਕਾਰਨ ਪਾਰਟੀ ਦੇ ਵਿਗੜੇ ਅਕਸ ਸੁਧਾਰਨ ਲਈ ਸੂਬਾਈ ਲੀਡਰਸ਼ਿਪ ਦਾ ਵਿਸਥਾਰ ਕਰ ਲਿਆ ਹੈ। ਤਾਜ਼ਾ ਨਿਯੁਕਤੀਆਂ ਵਿੱਚ 'ਆਪ' ਨੇ ਚਾਰ ਸੂਬਾ ਮੀਤ ਪ੍ਰਧਾਨ, ਦੋ ਜਨਰਲ ਸਕੱਤਰ, ਇੱਕ ਸੰਯੁਕਤ ਸਕੱਤਰ ਅਤੇ ਕਾਨੂੰਨੀ ਵਿੰਗ ਦਾ ਵਿਸਥਾਰ ਕੀਤਾ ਹੈ। ਸੀਨੀਅਰ ਐਡਵੋਕੇਟ ਗੁਰਿੰਦਰ ਸਿੰਘ ਪੂਨੀਆ ਇਸ ਪੈਨਲ ਦੇ ਸਰਪ੍ਰਸਤ ਨਿਯੁਕਤ ਕੀਤੇ ਗਏ ਹਨ। ਪਾਰਟੀ ਦੇ ਵੱਖ ਵੱਖ ਵਿੰਗਾਂ ਦਾ ਵਿਸਤਾਰ ਕਰਦੇ ਹੋਏ 'ਆਪ' ਨੇ ਮਹਿਲਾ ਵਿੰਗ 'ਚ ਪੰਜ ਸੂਬਾ ਮੀਤ ਪ੍ਰਧਾਨ, 15 ਜ਼ਿਲ੍ਹਾ ਪ੍ਰਧਾਨ, ਐਸ.ਸੀ ਵਿੰਗ ਅਤੇ ਮੀਡੀਆ, ਸੋਸ਼ਲ ਮੀਡੀਆ ਟੀਮ ਦੇ ਅਹੁਦੇਦਾਰ ਐਲਾਨੇ ਹਨ।
ਪਾਰਟੀ ਮੁੱਖ ਦਫ਼ਤਰ ਵੱਲੋਂ ਜਾਰੀ ਪ੍ਰੈਸ ਬਿਆਨ ਮੁਤਾਬਕ ਕੋਰ ਕਮੇਟੀ ਨੇ ਸੂਬਾ ਉਪ ਪ੍ਰਧਾਨ ਦੇ ਅਹੁਦੇ ਹਰਮੇਸ਼ ਪਾਠਕ, ਡਾ. ਸੰਜੀਵ ਸ਼ਰਮਾ, ਸੰਦੀਪ ਸੈਣੀ, ਗਗਨਦੀਪ ਸਿੰਘ ਘੱਗਾ, ਸੂਬਾ ਜਨਰਲ ਸਕੱਤਰ ਗੁਰਿੰਦਰਜੀਤ ਸਿੰਘ ਕੁੱਕੂ, ਕੀਰਤੀ ਸਿੰਗਲਾ, ਡਾ. ਸ਼ੀਸ਼ਪਾਲ ਆਨੰਦ, ਪਰਮਿੰਦਰ ਸਿੰਘ ਪੁਨੂੰ ਕਾਤਰੋਂ, ਡਾ. ਜਸਵੀਰ ਸਿੰਘ ਪਰਮਾਰ, ਸੂਬਾ ਸੰਯੁਕਤ ਸਕੱਤਰ ਸਤਵਿੰਦਰ ਸਿੰਘ ਸੈਣ ਨੂੰ ਨਿਯੁਕਤ ਕੀਤਾ ਹੈ। ਹਲਕਾ ਪ੍ਰਧਾਨਾਂ ਵਿੱਚ ਫ਼ਿਰੋਜ਼ਪੁਰ ਦਿਹਾਤੀ ਤੋਂ ਐਡਵੋਕੇਟ ਰਜਨੀਸ਼ ਦਹੀਆ, ਫ਼ਿਰੋਜ਼ਪੁਰ ਸ਼ਹਿਰੀ ਤੋਂ ਡਾ. ਅੰਮ੍ਰਿਤਪਾਲ ਸਿੰਘ ਸੋਢੀ, ਲੰਬੀ ਤੋਂ ਕਾਰਜ ਸਿੰਘ ਮਿੱਢਾ ਅਤੇ ਲੰਬੀ ਤੋਂ ਸਹਿ-ਪ੍ਰਧਾਨ ਗੁਰਮੀਤ ਸਿੰਘ ਰਾਰੀਆ ਦੇ ਨਾਂਅ ਸ਼ਾਮਿਲ ਹਨ।
ਲੀਗਲ ਸੈਲ ਪੰਜਾਬ ਦੇ ਪ੍ਰਧਾਨ ਜਸਤੇਜ ਸਿੰਘ ਅਰੋੜਾ ਰਾਹੀਂ ਗਠਿਤ ਹਾਈਕੋਰਟ ਪੈਨਲ ਦੇ ਮੈਂਬਰਾਂ 'ਚ ਗੁਰਬੀਰ ਸਿੰਘ ਪਨੂੰ, ਗੋਪਾਲ ਸਿੰਘ ਨਿਹਾਲ, ਵਿਵੇਕ ਸ਼ਰਮਾ, ਮਨਿੰਦਰ ਸਿੰਘ, ਸਤਬੀਰ ਸਿੰਘ, ਸ਼ੁਸੀਲ ਕੁਮਾਰ, ਅਮਨਦੀਪ ਬਿੰਦਰਾ ਅਤੇ ਸਟੇਟ ਟੀਮ (ਲੀਗਲ ਵਿੰਗ) ਵਿਚ ਸਟੇਟ ਸੰਯੁਕਤ ਸਕੱਤਰ ਗਗਨਦੀਪ ਕੌਰ ਦਾ ਨਾਂਅ ਸ਼ਾਮਲ ਹਨ।
ਵੇਖੋ ਅਹੁਦੇਦਾਰਾਂ ਦੀ ਪੂਰੀ ਲਿਸਟ-