ਚੰਡੀਗੜ੍ਹ: ਆਮ ਆਦਮੀ ਪਾਰਟੀ ਦਾ ਗਿਟਕੂ ਅਰਵਿੰਦ ਕੇਜਰੀਵਾਲ ਜੇਲ੍ਹ ਜਾਵੇਗਾ। ਮੇਰੇ ਅਪਾਰਿਧਕਮਾਣਹਾਨੀ ਦੇ ਕੇਸ 'ਚ ਅਰਵਿੰਦ ਕੇਜਰੀਵਾਲ ਨੂੰ 500 ਫੀਸਦੀ ਸਜ਼ਾ ਹੋਵੇਗੀ। ਉਹ ਬਹੁਤ ਛੇਤੀ ਜੇਲ੍ਹ ਜਾਣਗੇ।ਮੈਂ ਤਾਂ ਉਨ੍ਹਾਂ ਨੂੰ ਚੈਲੰਜ ਕੀਤਾ ਹੈ ਕਿ ਉਹ ਇਸ ਕੇਸ ਦੀ ਸੁਣਵਾਈ ਦਿਨ ਪਰ ਦਿਨ ਕਰਵਾ ਲੈਣ ਤਾਂ ਕਿ
ਫੈਸਲਾ ਜਲਦ ਤੋਂ ਜਲਦ ਹੋ ਸਕੇ। ਪੰਜਾਬ ਦੇ ਮਾਲ ਮੰਤਰੀ ਬਿਕਰਮ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ 'ਤੇ ਮਾਣਹਾਨੀ ਦਾ ਕੇਸ ਕਰਨ ਦੇ ਮਾਮਲੇ 'ਚ  ਗੱਲ ਕਹੀ ਹੈ। ਜ਼ਿਕਰਯੋਗ ਹੈ ਕਿ ਕੇਜਰੀਵਾਲ ਨੂੰ ਇਸ ਮਾਮਲੇ ਅਦਾਲਤ ਸੰਮਨ ਭੇਜ ਚੁੱਕੀ ਹੈ ਤੇ ਉਨ੍ਹਾਂ 29 ਤਾਰੀਖ਼ ਨੂੰ ਅਦਾਲਤ 'ਚ ਪੇਸ਼ ਹੋਣਾ ਹੈ।
ਉਨ੍ਹਾਂ ਕਿਹਾ ਕੇਜਰੀਵਾਲ ਝੂਠ ਦਾ ਸੌਦਾਗਰ ਹੈ। ਪਹਿਲਾਂ ਦਿੱਲੀ 'ਚ ਝੂਠ ਬੋਲ ਰਿਹਾ ਸੀ ਤੇ ਹੁਣ ਪੰਜਾਬ ਦੇ  ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪੰਜਾਬ ਦੇ ਲੋਕ ਹੁਣ ਗੁੰਮਰਹਾ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਮੈਨੂੰ ਪੂਰਨ ਯਕੀਨ ਹੈ ਕਿ ਪੰਜਾਬ ਦੇ ਆਪਣੀ ਵਾਗਡੋਰ ਬਿਹਾਰ,ਯੂ ਪੀ ਤੇ ਹਰਿਆਣਾ ਦੇ ਲੋਕਾਂ ਹੱਥ
ਨਹੀਂ ਫੜਾਉਣਗੇ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਨਸ਼ੇ ਦੇ ਮਸਲੇ 'ਤੇ ਸਿਰਫ਼ ਸਿਆਸਤ ਕਰ ਰਹੀਆਂ ਹਨ। ਹਰ ਕੋਈ ਕਹਿੰਦਾ ਹੈ ਕਿ ਨਸ਼ਾ ਇਕ ਮਹੀਨੇ 'ਚ ਖ਼ਤਮ ਹੋ ਜਾਵੇਗਾ ਪਰ ਇਸ ਐਨੀ ਛੋਟੀ ਸਮੱਸਿਆ ਨਹੀਂ ਕਿ ਇਸ ਤਰ੍ਹਾਂ ਖ਼ਤਮ ਹੋ ਜਾਵੇ। ਉਨ੍ਹਾਂ ਕਿਹਾ ਕਿ ਮੈਂ ਇਸ ਮਾਮਲੇ 'ਤੇ ਸਭ ਤੋਂ ਤੱਥਾਂ 'ਤੇ ਬਹਿਸ ਕਰਨ ਦੀ ਚੁਣੌਤੀ
ਦਿੰਦਾ ਹਾਂ ਤੇ ਇਸ ਮਾਮਲੇ 'ਤੇ ਸਿਰਫ਼ ਸਿਆਸੀ ਬਿਆਨਬਾਜ਼ੀ ਕਰਨ ਦਾ ਕੋਈ ਫਾਇਦਾ ਹੈ।

ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਉਹ ੨੫ ਲੱਖ ਨੌਕਰੀਆਂ ਦੇਵੇਗੀ ਪਰ ਇਹ ਨਹੀਂ ਦੱਸਿਆ ਜਾ ਰਿਹਾ ਕਿ ਇਸ ਨੌਕਰੀਆਂ ਕਿਸ ਤਰ੍ਹਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ 'ਚ ਅਕਾਲੀ-ਭਾਜਪਾ ਸਰਕਾਰ ਨੇ ਬਹੁਤ ਵਿਕਾਸ ਕੀਤਾ ਹੈ ਤੇ ਲੋਕ ਵਿਕਾਸ ਦੇ ਨਾਂਅ 'ਤੇ ਹੀ ਸਾਡੀ ਤੀਜੀ ਵਾਰ ਸਰਕਾਰ ਬਣਾਉਣਗੇ।