ਚੰਡੀਗੜ੍ਹ: ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਪੰਜਾਬ ਹਰਕਤ ਵਿੱਚ ਆ ਗਈ ਹੈ। ਪਾਰਟੀ ਨੇ ਢਾਂਚੇ ਦਾ ਵਿਸਤਾਰ ਕਰਦੇ ਹੋਏ 19 ਵਿਧਾਨ ਸਭਾ ਹਲਕਿਆਂ ਦੇ ਪ੍ਰਧਾਨ ਤੇ ਸਹਿ ਪ੍ਰਧਾਨ ਨਿਯੁਕਤ ਕੀਤੇ ਹਨ ਜਦੋਂਕਿ ਅਜੇ ਵਰਮਾ ਨੂੰ ਹੁਸ਼ਿਆਰਪੁਰ ਦਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਇਹ ਫੈਸਲਾ ਕੋਰ ਕਮੇਟੀ ਪੰਜਾਬ ਦੇ ਚੇਅਰਮੈਨ ਪ੍ਰਿੰਸੀਪਲ ਬੁੱਧਰਾਮ ਦੀ ਅਗਵਾਈ ਹੇਠ ਸੁੱਕਰਵਾਰ ਨੂੰ ਹੋਈ ਕੋਰ ਕਮੇਟੀ ਬੈਠਕ ਦੌਰਾਨ ਹੋਈ ਵਿਚਾਰ ਚਰਚਾ ਉਪਰੰਤ ਲਿਆ ਗਿਆ। ਬੈਠਕ 'ਚ ਸੰਸਦ ਮੈਂਬਰ ਭਗਵੰਤ ਮਾਨ, ਪੋ. ਸਾਧੂ ਸਿੰਘ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਬਾਕੀ ਮੈਂਬਰ ਮੌਜੂਦ ਸਨ।

'ਆਪ' ਵੱਲੋਂ ਵਿਧਾਨ ਸਭਾ ਹਲਕਿਆਂ ਦੇ ਪ੍ਰਧਾਨਾਂ ਤੇ ਸਹਿ-ਪ੍ਰਧਾਨਾਂ ਦੀ ਨਿਯੁਕਤੀ ਦੀ ਜਾਰੀ ਸੂਚੀ ਅਨੁਸਾਰ ਜਲਾਲਾਬਾਦ ਤੋਂ ਮਹਿੰਦਰ ਸਿੰਘ ਕਚੂਰਾ, ਹੁਸ਼ਿਆਰਪੁਰ ਤੋਂ ਸੰਦੀਪ ਸੈਣੀ, ਸਾਹਕੋਟ ਤੋਂ ਰਤਨ ਸਿੰਘ ਕਾਕੜ ਕਲਾਂ, ਫਾਜ਼ਲਿਕਾ ਤੋਂ ਸਮਰਵੀਰ ਸਿੰਘ, ਬਠਿੰਡਾ (ਸਹਿਰੀ) ਅੰਮ੍ਰਿਤ ਲਾਲ ਅਗਰਵਾਲ, ਸਮਰਾਲਾ ਤੋਂ ਜਗਤਾਰ ਸਿੰਘ ਦਿਆਲਪੁਰਾ, ਪਾਇਲ ਤੋਂ ਬਲਜਿੰਦਰ ਸਿੰਘ ਚੌਂਦਾ, ਲੁਧਿਆਣਾ (ਦੱਖਣੀ) ਰਜਿੰਦਰ ਪਾਲ ਕੌਰ ਛੀਨਾ, ਘਨੌਰ ਤੋਂ ਜਰਨੈਲ ਮੰਨੂ, ਸਨੌਰ ਤੋਂ ਇੰਦਰਜੀਤ ਸਿੰਘ ਸੰਧੂ, ਰਾਜਪੁਰਾ ਤੋਂ ਸ੍ਰੀਮਤੀ ਨੀਨਾ ਮਿੱਤਲ ਤੇ ਜੈਤੋਂ ਤੋਂ ਅਮੋਲਕ ਸਿੰਘ ਨੂੰ ਹਲਕਾ ਪ੍ਰਧਾਨ ਨਿਯੁਕਤ ਕੀਤਾ ਗਿਆ।

ਇਸੇ ਤਰ੍ਹਾਂ ਮਾਨਸਾ ਤੋਂ ਗੁਰਪ੍ਰੀਤ ਸਿੰਘ ਭੁੱਚਰ ਨੂੰ ਹਲਕਾ ਪ੍ਰਧਾਨ ਤੇ ਰਣਜੀਤ ਸਿੰਘ ਰੱਲਾ ਨੂੰ ਸਹਿ-ਪਧਾਨ, ਮੌੜ ਤੋਂ ਸੁਖਵੀਰ ਸਿੰਘ ਮਾਇਸਰਖਾਨਾ ਨੂੰ ਸਹਿ-ਪ੍ਰਧਾਨ, ਬਾਘਾਪੁਰਾਣਾ ਤੋਂ ਅੰਮਿ੍ਤਪਾਲ ਸਿੰਘ ਸੁਖਨੰਦ ਨੂੰ ਸਹਿ-ਪ੍ਰਧਾਨ, ਸ਼ੁਤਰਾਣਾ ਤੋਂ ਦਵਿੰਦਰ ਸਿੰਘ ਨੂੰ ਸਹਿ ਪ੍ਰਧਾਨ, ਅਜਨਾਲਾ ਤੋਂ ਸੁਰਿੰਦਰ ਸਿੰਘ ਮਾਨ ਨੂੰ ਸਹਿ ਪ੍ਰਧਾਨ, ਸ੍ਰੀ ਆਨੰਦਪੁਰ ਸਾਹਿਬ ਤੋਂ ਮਾਸਟਰ ਹਰਦਿਆਲ ਸਿੰਘ ਤੇ ਹਰਵਿੰਦਰ ਸਿੰਘ ਢਾਹਾਂ ਨੂੰ ਸਹਿ ਪ੍ਰਧਾਨ ਤੇ ਅੰਮ੍ਰਿਤਸਰ (ਉੱਤਰੀ) ਤੋਂ ਜੀਵਨ ਜੋਤ ਕੌਰ ਨੂੰ ਸਹਿ-ਪ੍ਰਧਾਨ ਨਿਯੁਕਤ ਕੀਤਾ ਗਿਆ।