ਚੰਡੀਗੜ੍ਹ: ਰੋਪੜ ਤੋਂ ਵਿਧਾਇਕ ਅਮਰਜੀਤ ਸੰਦੋਆ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਮਗਰੋਂ ਆਮ ਆਦਮੀ ਪਾਰਟੀ (ਆਪ) ਨੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ 'ਤੇ ਜ਼ੋਰਦਾਰ ਹਮਲਾ ਕੀਤਾ ਹੈ। ‘ਆਪ’ ਨੇ ਰਾਣਾ ਕੇਪੀ ਸਿੰਘ 'ਤੇ ਸੰਵਿਧਾਨਕ ਜ਼ਿੰਮੇਵਾਰੀਆਂ ਨੂੰ ਛਿੱਕੇ ਟੰਗਣ ਦੇ ਗੰਭੀਰ ਇਲਜ਼ਾਮ ਲਾਏ ਹਨ। ‘ਆਪ’ ਨੇ ਚੋਣ ਕਮਿਸ਼ਨ ਕੋਲ ਸਪੀਕਰ ਰਾਣਾ ਕੇਪੀ ਦੀ ਸ਼ਿਕਾਇਤ ਕਰਕੇ ਮੰਗ ਕੀਤੀ ਹੈ ਕਿ ਉਹ ਰਾਜਪਾਲ ਕੋਲ ਉਨ੍ਹਾਂ ਨੂੰ ਸਪੀਕਰ ਦੇ ਅਹੁਦੇ ਤੋਂ ਤੁਰੰਤ ਹਟਾਏ ਜਾਣ ਦੀ ਸਿਫ਼ਾਰਸ਼ ਕਰਨ।
‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧਰਾਮ ਤੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਮਨ ਅਰੋੜਾ ਨੇ ਰਾਣਾ ਕੇਪੀ ਸਿੰਘ ‘ਤੇ ਦਲ ਬਦਲੀ (ਐਂਟੀ ਡਿਫੈਕਸ਼ਨ) ਕਾਨੂੰਨ ਦੀਆਂ ਖ਼ੁਦ ਧੱਜੀਆਂ ਉਡਾਉਣ ਦਾ ਇਲਜ਼ਾਮ ਲਾਉਂਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਵਿਧਾਇਕ ਅਮਰਜੀਤ ਸੰਦੋਆ ਨੂੰ ਕਾਂਗਰਸ ‘ਚ ਸ਼ਾਮਲ ਕਰਵਾਇਆ ਹੈ।
‘ਆਪ’ ਦੇ ਲੀਗਲ ਵਿੰਗ ਦੇ ਪ੍ਰਧਾਨ ਜਸਤੇਜ ਸਿੰਘ ਅਰੋੜਾ ਰਾਹੀਂ ਕੀਤੀ ਗਈ ਇਸ ਸ਼ਿਕਾਇਤ ‘ਚ ‘ਆਪ’ ਆਗੂਆਂ ਨੇ ਕਿਹਾ ਹੈ ਕਿ ਲੋਕਤੰਤਰ ਦਾ ਮੰਦਰ ਮੰਨੀ ਜਾਂਦੀ ਵਿਧਾਨ ਸਭਾ ਦੇ ਪਵਿੱਤਰ ਸਦਨ ਦਾ ਸਪੀਕਰ ਸਰਪ੍ਰਸਤ ਹੁੰਦਾ ਹੈ। ਉਸ ਕੋਲ ਸਦਨ ਤੇ ਸੰਵਿਧਾਨਕ ਜ਼ਿੰਮੇਵਾਰੀਆਂ ਨੂੰ ਪਾਰਦਰਸ਼ਤਾ ਤੇ ਨਿਰਪੱਖਤਾ ਨਾਲ ਨਿਭਾਉਣ ਦੀ ਜ਼ਿੰਮੇਵਾਰੀ ਹੁੰਦੀ ਹੈ। ਸਪੀਕਰ ਕਿਸੇ ਇੱਕ ਧਿਰ ਦਾ ਪ੍ਰਤੀਨਿਧ ਨਹੀਂ ਕਰਦਾ ਸਗੋਂ ਸਾਰੀਆਂ ਸਿਆਸੀ ਧਿਰਾਂ ਦੇ ਨਿਰਪੱਖ ਨੁਮਾਇੰਦੇ ਵਜੋਂ ਵਿਚਰਦਾ ਹੈ, ਪਰ ਰਾਣਾ ਕੇਪੀ ਨੇ ਸਾਰੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਨੂੰ ਲਾਂਭੇ ਸੁੱਟ ਕੇ ਅਮਰਜੀਤ ਸੰਦੋਆ ਦੀ ਕਾਂਗਰਸ ‘ਚ ਸ਼ਮੂਲੀਅਤ ਕਰਵਾਈ ਹੈ।
ਉਨ੍ਹਾਂ ਕਿਹਾ ਕਿ ਇਸ ਦੀ ਪੁਸ਼ਟੀ ਮੀਡੀਆ ‘ਚ ਛਪੀਆਂ ਫ਼ੋਟੋਆਂ ਤੇ ਖ਼ਬਰਾਂ ਵੀ ਕਰਦੀਆਂ ਹਨ ਤੇ ਪ੍ਰਤੱਖ ਦਰਸ਼ੀ ਵੀ ਕਰਦੇ ਹਨ। ‘ਆਪ’ ਆਗੂਆਂ ਨੇ ਦੱਸਿਆ ਸਪੀਕਰ ਅਮਰਜੀਤ ਸੰਦੋਆ ਨੂੰ ਪਹਿਲਾਂ ਖ਼ੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਲੈ ਕੇ ਗਏ। ਫਿਰ ਖ਼ੁਦ ਹੀ ਕਾਂਗਰਸ ਵਿੱਚ ਸ਼ਾਮਲ ਕਰਵਾਇਆ।
ਸੰਦੋਆ ਦੇ ਕਾਂਗਰਸੀ ਬਣਨ ਮਗਰੋਂ ਭੜਕੀ 'ਆਪ', ਸਪੀਕਰ ਰਾਣਾ ਕੇਪੀ ਦੀ ਕੁਰਸੀ ਹਿਲਾਉਣ ਦੀ ਕੋਸ਼ਿਸ਼
ਏਬੀਪੀ ਸਾਂਝਾ
Updated at:
05 May 2019 05:52 PM (IST)
ਰੋਪੜ ਤੋਂ ਵਿਧਾਇਕ ਅਮਰਜੀਤ ਸੰਦੋਆ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਮਗਰੋਂ ਆਮ ਆਦਮੀ ਪਾਰਟੀ (ਆਪ) ਨੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ 'ਤੇ ਜ਼ੋਰਦਾਰ ਹਮਲਾ ਕੀਤਾ ਹੈ। ‘ਆਪ’ ਨੇ ਰਾਣਾ ਕੇਪੀ ਸਿੰਘ 'ਤੇ ਸੰਵਿਧਾਨਕ ਜ਼ਿੰਮੇਵਾਰੀਆਂ ਨੂੰ ਛਿੱਕੇ ਟੰਗਣ ਦੇ ਗੰਭੀਰ ਇਲਜ਼ਾਮ ਲਾਏ ਹਨ। ‘ਆਪ’ ਨੇ ਚੋਣ ਕਮਿਸ਼ਨ ਕੋਲ ਸਪੀਕਰ ਰਾਣਾ ਕੇਪੀ ਦੀ ਸ਼ਿਕਾਇਤ ਕਰਕੇ ਮੰਗ ਕੀਤੀ ਹੈ ਕਿ ਉਹ ਰਾਜਪਾਲ ਕੋਲ ਉਨ੍ਹਾਂ ਨੂੰ ਸਪੀਕਰ ਦੇ ਅਹੁਦੇ ਤੋਂ ਤੁਰੰਤ ਹਟਾਏ ਜਾਣ ਦੀ ਸਿਫ਼ਾਰਸ਼ ਕਰਨ।
- - - - - - - - - Advertisement - - - - - - - - -