ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਅੱਜ 19 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ।

 

 

ਅਹਿਬਾਬ ਸਿੰਘ ਗਰੇਵਾਲ ਲੁਧਿਆਣਾ ਪੱਛਮੀ ਤੋਂ ਉਮੀਦਾਵਰ ਹੋਣਗੇ। ਇਸ ਤਰ੍ਹਾਂ ਹੀ ਸੱਜਣ ਸਿੰਘ ਚੀਮਾ ਨੂੰ ਸੁਲਤਾਨਪੁਰ ਲੋਧੀ, ਇੰਦਰਬੀਰ ਸਿੰਘ ਨਿੱਜਰ ਨੂੰ ਅੰਮ੍ਰਿਤਸਰ ਦੱਖਣੀ, ਮੋਹਨ ਸਿੰਘ ਫਲੀਆਂਵਾਲਾ ਨੂੰ ਫਿਰੋਜਪੁਰ ਦਿਹਾਤੀ, ਸਮਰਬੀਰ ਸਿੰਘ ਸਿੱਧੂ ਨੂੰ ਫਾਜ਼ਿਲਕਾ, ਰਾਜਪ੍ਰੀਤ ਸਿੰਘ ਰੰਧਾਵਾ ਨੂੰ ਅਜ਼ਨਾਲਾ, ਜਗਦੀਪ ਸਿੰਘ ਬਰਾੜ ਨੂੰ ਸ਼੍ਰੀ ਮੁਕਤਸਰ ਸਾਹਿਬ, ਗਰੁਦਿੱਤ ਸਿੰਘ ਸੇਖੋਂ ਨੂੰ ਫਰੀਦਕੋਟ, ਬ੍ਰਿਗੇਡੀਅਰ ਰਾਜ ਕੁਮਾਰ ਨੂੰ ਬਲਾਚੌਰ, ਗੁਰਵਿੰਦਰ ਸਿੰਘ ਸ਼ਾਮਪੁਰਾ ਨੂੰ ਫਤਿਹਗੜ੍ਹ ਚੂੜੀਆਂ, ਗੁਰਪ੍ਰੀਤ ਸਿੰਘ ਲਪਰਾ ਨੂੰ ਪਾਇਲ ਤੋਂ ਟਿਕਟ ਦਿੱਤੀ ਗਈ ਹੈ।

 

 

ਇਸ ਦੇ ਨਾਲ ਰੁਪਿੰਦਰ ਕੌਰ ਰੂਬੀ ਨੂੰ ਬਠਿੰਡਾ ਦਿਹਾਤੀ, ਜਸਵੀਰ ਸਿੰਘ ਸੇਖੋਂ (ਜੱਸੀ) ਨੂੰ ਧੂਰੀ, ਅਮਰਜੀਤ ਸਿੰਘ ਨੂੰ ਰੂਪ ਨਗਰ, ਸੰਤੋਖ ਸਿੰਘ ਸਲਾਣਾ ਨੂੰ ਬੱਸੀ ਪਠਾਣਾ, ਐਚ.ਐਸ. ਫੂਲਕਾ ਨੂੰ ਦਾਖਾ, ਕੁਲਤਾਰ ਸਿੰਘ ਰੰਧਾਵਾ ਨੂੰ ਕੋਟਕਪੂਰਾ, ਹਰਜੋਤ ਸਿੰਘ ਬੈਂਸ ਸਾਹਨੇਵਾਲ ਤੇ ਹਿੰਮਤ ਸਿੰਘ ਸ਼ੇਰਗਿਲ ਨੂੰ ਮੁਹਾਲੀ ਤੋਂ ਟਿਕਟ ਦਿੱਤਾ ਗਿਆ ਹੈ।