Punjab Election: ਪੰਜਾਬ ਦੀ ਸਿਆਸੀ ਫਿਜ਼ਾ ਬਿੱਲ਼ਕੁਲ ਬਦਲ ਗਈ ਹੈ। ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ 92 ਸੀਟਾਂ 'ਤੇ ਜਿੱਤ ਦਿੰਦਿਆਂ ਨਵਾਂ ਇਤਿਹਾਸ ਹੀ ਰਚ ਦਿੱਤਾ ਹੈ। ਪੁਰਾਣੀ ਪਾਰਟੀ ਕਾਂਗਰਸ 18, ਅਕਾਲੀ-ਬਸਪਾ 4 ਤੇ ਭਾਜਪਾ 2 ਸੀਟਾਂ 'ਤੇ ਸਿਮਟ ਕੇ ਰਹਿ ਗਈਆਂ ਹਨ। ਹਾਲਾਂਕਿ ਵਿਧਾਨ ਸਭਾ ਸਕੱਤਰੇਤ ਅਨੁਸਾਰ 17 ਤੋਂ ਵੱਧ ਸੀਟਾਂ ਮਿਲਣ ਕਾਰਨ ਕਾਂਗਰਸ ਨੇ ਵਿਰੋਧੀ ਧਿਰ ਦਾ ਦਰਜਾ ਹਾਸਲ ਕਰਨ ਦੀ ਕਾਨੂੰਨੀ ਸ਼ਰਤ ਨੂੰ ਹਾਸਲ ਜ਼ਰੂਰ ਕਰ ਲਿਆ ਹੈ।



ਜੇਕਰ ਵੋਟ ਪ੍ਰਤੀਸ਼ਤ ਦੀ ਗੱਲ ਕਰੀਏ ਤਾਂ ਇੱਥੇ ਵੀ ਆਮ ਆਦਮੀ ਪਾਰਟੀ ਨੇ ਇਤਿਹਾਸ ਸਿਰਜਿਆ ਹੈ। 'ਆਪ' ਦਾ ਵੋਟ ਪ੍ਰਤੀਸ਼ਤ ਜੋ 2017 'ਚ 23.7 ਪ੍ਰਤੀਸ਼ਤ ਸੀ, ਇਸ ਵਾਰ ਵਧ ਕੇ 42.1 ਪ੍ਰਤੀਸ਼ਤ ਹੋ ਗਈ, ਜਦੋਂਕਿ ਕਾਂਗਰਸ ਦਾ ਵੋਟ ਪ੍ਰਤੀਸ਼ਤ ਜੋ 2017 ਵਿੱਚ 38.5 ਪ੍ਰਤੀਸ਼ਤ ਸੀ, ਇਸ ਵਾਰ ਘੱਟ ਕੇ 22.98 ਪ੍ਰਤੀਸ਼ਤਤਾ 'ਤੇ ਆ ਗਈ।

ਇਸੇ ਤਰ੍ਹਾਂ ਅਕਾਲੀ ਦਲ ਦੀ 25.2 ਵੋਟ ਪ੍ਰਤੀਸ਼ਤਤਾ ਘੱਟ ਕੇ 18.38 ਪ੍ਰਤੀਸ਼ਤਤਾ 'ਤੇ ਆ ਗਈ। ਦੂਜੇ ਪਾਸੇ ਭਾਜਪਾ ਦਾ ਵੋਟ ਪ੍ਰਤੀਸ਼ਤ 5.4 ਪ੍ਰਤੀਸ਼ਤ ਤੋਂ ਵੱਧ ਕੇ 6.60 ਪ੍ਰਤੀਸ਼ਤ ਹੋ ਗਿਆ। ਬਸਪਾ ਦਾ ਵੋਟ ਵੀ 1.52 ਫੀਸਦੀ ਤੋਂ ਵੱਧ ਕੇ 1.77 ਫੀਸਦੀ ਹੋਇਆ। ਸਾਲ 1997 ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਸੂਬੇ ਦੀਆਂ ਦੋ ਪ੍ਰਮੁੱਖ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਦੇ ਵੋਟ ਪ੍ਰਤੀਸ਼ਤ ਵਿਚ ਐਨੀ ਵੱਡੀ ਕਮੀ ਆਈ ਹੋਵੇ।

 ਚੋਣਾਂ ਵਿੱਚ ਕਾਂਗਰਸ ਦੇ ਮੰਤਰੀ ਓਪੀ ਸੋਨੀ, ਮਨਪ੍ਰੀਤ ਸਿੰਘ ਬਾਦਲ, ਰਜ਼ੀਆ ਸੁਲਤਾਨਾ, ਭਾਰਤ ਭੂਸ਼ਣ ਆਸ਼ੂ, ਵਿਜੇ ਇੰਦਰ ਸਿੰਗਲਾ, ਰਣਦੀਪ ਸਿੰਘ ਨਾਭਾ, ਰਾਜ ਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆ ਤੇ ਗੁਰਕੀਰਤ ਸਿੰਘ ਕੋਟਲੀ ਹਾਰ ਗਏ।



ਇਸੇ ਤਰ੍ਹਾਂ ਚੋਣਾਂ ਵਿੱਛ ਵੱਡੇ ਦਿੱਗਜ਼ ਵੀ ਢਹਿ-ਢੇਰੀ ਹੋ ਗਏ। ਸਾਬਕਾ ਮੁੱਖ ਮੰਤਰੀਆਂ ਵਿੱਚ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਬੀਬੀ ਰਾਜਿੰਦਰ ਕੌਰ ਭੱਠਲ ਤੇ ਚਰਨਜੀਤ ਸਿੰਘ ਚੰਨੀ ਦੋਵਾਂ ਸੀਟਾਂ ਤੋਂ ਹਾਰ ਗਏ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਬਾਦਲ ਪਰਿਵਾਰ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਨਾਮੋਸ਼ੀ ਭਰੀ ਹਾਰ ਮਿਲੀ ਹੈ।


 


ਇਹ ਵੀ ਪੜ੍ਹੋ : Punjab Election 2022 : ਪੰਜਾਬ 'ਚ ' AAP' ਦੀ ਜਿੱਤ 'ਤੇ ਯੂਕਰੇਨ ਦੇ ਰਾਸ਼ਟਰਪਤੀ ਕਰ ਰਹੈ ਟ੍ਰੈੱਡ, ਜਾਣੋਂ ਦਿਲਚਸਪ ਵਜ੍ਹਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490