'ਆਪ' ਜਾਂ ਕਾਂਗਰਸ ? ਆਵਾਜ਼-ਏ-ਪੰਜਾਬ ਦੇ ਦੋਹਾਂ ਹੱਥਾਂ 'ਚ ਲੱਡੂ
ਏਬੀਪੀ ਸਾਂਝਾ | 28 Sep 2016 06:59 PM (IST)
ਚੰਡੀਗੜ੍ਹ: ਚੌਥੇ ਫਰੰਟ ਦੀ ਕਾਂਗਰਸ ਦੀ ਟੌਪ ਲੀਡਰਸ਼ਿਪ ਨਾਲ ਗੱਲਬਾਤ ਚੱਲ ਰਹੀ ਹੈ। 'ਏਬੀਪੀ ਸਾਂਝਾ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸਿਮਰਜੀਤ ਬੈਂਸ ਨੇ ਇਹ ਗੱਲ ਕਹੀ ਹੈ। ਬੈਂਸ ਨੇ ਕਿਹਾ ਕਿ ਸਾਡੇ ਦਰਵਾਜ਼ੇ 'ਆਪ' ਲਈ ਵੀ ਖੁੱਲ੍ਹੇ ਹਨ। ਇਹ 'ਆਪ' ਦੀ ਲੀਡਰਸ਼ਿਪ 'ਤੇ ਨਿਰਭਰ ਕਰਦਾ ਹੈ ਕਿ ਉਹ ਕੀ ਫੈਸਲਾ ਲੈਂਦੀ ਹੈ। ਉਨ੍ਹਾਂ ਕਿਹਾ ਕਿ ਚੌਥੇ ਫਰੰਟ ਬਾਰੇ ਪੰਜ ਦਿਨਾਂ 'ਚ ਨਵਾਂ ਫੈਸਲਾ ਪਤਾ ਲੱਗ ਜਾਵੇਗਾ ਕਿ ਅਸੀਂ ਕਿਸ ਪਾਰਟੀ ਨੂੰ ਸਪੋਰਟ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਕਿਸੇ ਵੀ ਪਾਰਟੀ ਨਾਲ ਗੱਲਬਾਤ ਦੇ ਸਾਰੇ ਅਧਿਕਾਰ ਨਵਜੋਤ ਸਿੱਧੂ ਨੂੰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸਾਡੇ ਫਰੰਟ ਸਮੌਝਤੇ ਵਾਲੀ ਪਾਰਟੀ ਤੋਂ ਸੀਟਾਂ ਦੀ ਮੰਗ ਜ਼ਰੂਰ ਕਰੇਗਾ। ਬੈਂਸ ਨੇ ਕਿਹਾ ਕਿ ਉਨ੍ਹਾਂ ਦਾ ਫਰੰਟ ਕਿਸੇ ਪਾਰਟੀ 'ਚ ਰਲੇਗਾ ਨਹੀਂ ਸਗੋਂ ਹਮਾਇਤ ਦੇਵੇਗੇ। ਉਨ੍ਹਾਂ ਕਿਹਾ ਕਿ ਸਾਡਾ ਇੱਕੋ-ਇੱਕ ਨਿਸ਼ਾਨਾ ਬਾਦਲਾਂ ਤੋਂ ਪੰਜਾਬ ਦੀ ਮੁਕਤੀ ਹੈ। ਇਸੇ ਲਈ ਹੀ ਅਸੀਂ ਵੱਖਰੀ ਪਾਰਟੀ ਨਹੀਂ ਬਣਾ ਰਹੇ। ਉਨ੍ਹਾਂ ਕਿਹਾ ਕਿ ਚੌਥਾ ਫਰੰਟ ਪੰਜਾਬ ਹਿਤੈਸ਼ੀ ਲੋਕਾਂ ਦਾ ਫਰੰਟ ਹੈ।