ਬਠਿੰਡਾ: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਨਵਜੋਤ ਸਿੰਘ ਸਿੱਧੂ ਤੇ ਉਸ ਦੇ ਚੌਥੇ ਫਰੰਟ ਨੂੰ ਵਿਕਾਊ ਦੱਸਿਆ ਹੈ। ਦਰਅਸਲ ਸੁਖਬੀਰ ਬਾਦਲ ਪ੍ਰਾਈਵੇਟ ਪਸ਼ੂ ਖੁਰਾਕ ਕੰਪਨੀ ਦਾ ਉਦਘਾਟਨ ਕਰਨ ਲਈ ਬਠਿੰਡਾ ਪਹੁੰਚੇ ਹੋਏ ਸਨ। ਸੁਖਬੀਰ ਬਾਦਲ ਨੇ ਕਿਹਾ ਕਿ ਸਿੱਧੂ ਤੇ ਉਸ ਦੇ ਸਾਥੀ ਸੌਦੇਬਾਜ਼ੀ ਕਰ ਰਹੇ ਹਨ। ਉਹ ਗਿਰਗਿਟ ਦੀ ਤਰ੍ਹਾਂ ਰੋਜ਼ਾਨਾ ਰੰਗ ਬਦਲਦੇ ਹਨ। ਹੁਣ ਉਹ ਵੇਖ ਰਹੇ ਹਨ ਕਿ ਗਾਹਕ ਕੌਣ ਹੈ? ਕਾਂਗਰਸ ਕੀ ਦਿੰਦੀ ਹੈ ਤੇ ਦੂਸਰੇ ਕੀ ਦਿੰਦੇ ਹਨ। ਕੇਜਰੀਵਾਲ ਦੇ ਤਿੰਨ ਮਹੀਨੇ ਪੰਜਾਬ ਵਿੱਚ ਡੇਰੇ ਪਾਉਣ ਦੇ ਬਿਆਨ 'ਤੇ ਟਿੱਪਣੀ ਕਰਦਿਆਂ ਸੁਖਬੀਰ ਨੇ ਕਿਹਾ ਕਿ ਉਨ੍ਹਾਂ ਦਾ ਸਿਰਫ ਚੋਣ ਪਲਾਨ ਹੈ। ਜੋ ਦਿੱਲੀ ਨੂੰ ਭੁੱਲ ਸਕਦੇ ਹਨ, ਉਹ ਪੰਜਾਬ ਨੂੰ ਵੀ ਭੁੱਲ ਸਕਦੇ ਹਨ। ਉੱਥੇ ਹੀ ਸੁਖਬੀਰ ਨੇ ਕਿਹਾ ਕਿ ਜਿਸ ਮੁੱਖ ਮੰਤਰੀ ਨੇ ਇੱਕ ਵੀ ਵਿਭਾਗ ਆਪਣੇ ਕੋਲ ਨਹੀਂ ਰੱਖਿਆ, ਕਿਸੇ ਫਾਈਲ 'ਤੇ ਸਾਈਨ ਤੱਕ ਨਾ ਕੀਤੇ, ਉਹ ਹੋਰ ਕਰ ਵੀ ਕੀ ਸਕਦਾ ਹੈ। ਉੱਥੇ ਹੀ ਸੁਖਬੀਰ ਨੇ ਕਿਹਾ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਇੱਕ ਝੂਠਾ ਇਨਸਾਨ ਹੈ।