ਜਲੰਧਰ: ਆਮ ਆਦਮੀ ਪਾਰਟੀ ਦੇ ਵਰਕਰਾਂ ਖ਼ਿਲਾਫ ਕੇਸ ਦਰਜ ਕਰਨ ਨੂੰ ਲੈ ਕੇ ਪਾਰਟੀ ਦੇ ਸੀਨੀਅਰ ਲੀਡਰਾਂ ਨੇ ਵਰਕਰਾਂ ਸਮੇਤ ਸ਼ਾਹਕੋਟ 'ਚ ਧਰਨਾ ਦਿੱਤਾ ਹੈ। 'ਆਪ' ਮੁਤਾਬਕ ਪੁਲਿਸ ਨੇ ਵਰਕਰਾਂ 'ਤੇ ਵੱਡਾ ਲਾਠੀਚਾਰਜ ਕੀਤਾ ਹੈ।


ਦਰ ਅਸਲ ਲੋਹੀਆਂ ਬਲਾਕ 'ਚ ਪਿੰਡਾਂ  'ਚ ਗੰਦਾ ਪਾਣੀ ਆਉਣ ਕਾਰਨ ਸ਼ੁੱਕਰਵਾਰ ਨੂੰ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਇਸ ਦੇ ਵਿਰੋਧ 'ਚ ਪਿੰਡ ਵਾਲਿਆਂ ਤੇ 'ਆਪ' ਵਰਕਰਾਂ ਨੇ ਧਰਨਾ ਪ੍ਰਦਰਸ਼ਨ ਕੀਤਾ। ਪੁਲਿਸ ਨੇ ਹੁਣ ਛੇ ਵਰਕਰਾਂ ਤੇ 12 ਹੋਰ ਲੋਕਾਂ ਖ਼ਿਲਾਫ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਇਹ ਕਹਿ ਕੇ ਕੇਸ ਦਰਜ ਕੀਤਾ ਹੈ  ਕਿ ਇਹ ਲੋਕ ਸਰਕਾਰੀ ਕੰਮ 'ਚ ਰੁਕਾਵਟ ਪਾ ਰਹੇ ਸਨ ਤੇ ਇਨ੍ਹਾਂ ਨੇ ਗੱਡੀਆਂ ਦੇ ਸੀਸ਼ੇ ਵੀ ਤੋੜੇ ਹਨ।
ਧਰਨੇ 'ਚ ਸ਼ਾਮਿਲ ਲੀਡਰਾਂ ਨੇ ਸਰਕਾਰ ਤੇ ਪੁਲਿਸ 'ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਹਨ।ਉਨ੍ਹਾਂ ਏਡੀਸੀਪੀ ਪਰਮਿੰਦਰ ਸਿੰਘ ਭੰਡਾਲ ਤੋਂ ਸਾਰੇ ਪਰਚੇ ਰੱਦ ਕਰਨ ਦੀ ਮੰਗ ਕੀਤੀ ਹੈ। 'ਆਪ' ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਅਸੀਂ ਪੁਲਿਸ ਨੂੰ ਪੰਜ ਦਿਨ ਦਾ ਅਲਟੀਮੇਟਮ ਦਿੱਤਾ ਹੈ ਤੇ ਜੇ ਪੰਜ ਦਿਨਾਂ 'ਚ ਇਨਸਾਫ ਨਾ ਮਿਲਿਆ ਤਾਂ ਉਹ ਫਿਰ ਪ੍ਰਦਰਸ਼ਨ ਕਰਨਗੇ।