ਸੰਗਰੂਰ: ਮਲੇਰਕੋਟਲਾ ਵਿੱਚ ਧੂਰੀ ਰੋਡ ਨੇੜੇ ਇੱਕ ਪੇਪਰ ਮਿਲ ਵਿੱਚ ਧਮਾਕਾ ਹੋਣ ਕਾਰਨ ਦੋ ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਇਸ ਦੇ ਨਾਲ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ।

 

 

 

ਮਿਲੀ ਜਾਣਕਾਰੀ ਮੁਤਾਬਕ, ਧਮਾਕਾ ਇੰਨਾ ਭਿਆਨਕ ਸੀ ਕਿ ਫੈਕਟਰੀ ਦੀ ਛੱਤ ਪੂਰੀ ਤਰ੍ਹਾਂ ਟੁੱਟ ਗਈ ਤੇ ਧਮਾਕੇ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕ ਵੀ ਘਬਰਾ ਗਏ। ਦਰਅਸਲ ਪੇਪਰ ਮਿਲ ਦੇ ਡਰਾਇਰ ਵਿੱਚ ਅਚਾਨਕ ਧਮਾਕਾ ਹੋਈਆ ਸੀ ਜਿਸ ਨਾਲ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਕਈ ਲੋਕ ਜ਼ਖਮੀ ਹਨ।

 

 

 

 

ਧਮਾਕਾ ਇਨ੍ਹਾਂ ਜ਼ਬਰਦਸਤ ਸੀ ਕਿ ਆਲੇ-ਦੁਆਲੇ ਦੇ ਲੋਕ ਧਮਾਕੇ ਤੋਂ ਘਬਰਾ ਗਏ। ਹਾਦਸੇ ਵਿੱਚ ਘੱਟ ਜ਼ਖਮੀ ਲੋਕਾਂ ਨੂੰ ਸਥਾਨਕ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਦਕਿ ਗੰਭੀਰ ਜ਼ਖਮੀਆਂ ਨੂੰ ਪਟਿਆਲਾ ਤੇ ਲੁਧਿਆਣਾ ਰੈਫਰ ਕੀਤਾ ਗਿਆ ਹੈ।