ਮਾਮਲਾ ਬਠਿੰਡਾ ਦੇ ਅਜੀਤ ਰੋਡ ਦਾ ਹੈ ਜਿੱਥੇ ਟ੍ਰੈਫਿਕ ਪੁਲਿਸ ਵੱਲੋਂ ਉਸ ਰੋਡ ਨੂੰ ਵਨਵੇ ਕੀਤਾ ਗਿਆ ਹੈ। ਅੱਜ ਸਵੇਰੇ ਨਵਦੀਪ ਜੀਂਦਾ ਉਸ ਰੋਡ ਤੋਂ ਜਾਣ ਲੱਗੇ ਤਾਂ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕਿਆ ਕਿ ਰੋਡ ਵਨਵੇ ਹੈ ਜਿਸ ਤੋਂ ਬਾਅਦ ਜੀਦਾ ਨੇ ਰਾਹ ਬਾਰੇ ਪੁੱਛਿਆ। ਇਸ ਬਾਰੇ ਆਪਣੀ ਸ਼ਿਕਾਇਤ ‘ਚ ਜੀਦਾ ਨੇ ਕਿਹਾ ਕਿ ਮੁਲਾਜ਼ਮਾਂ ਨੇ ਉਸ ‘ਤੇ ਰੋਬ ਮਾਰਨਾਂ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਇਹ ਰਾਹ ਕਿੰਨੇ ਸਮੇਂ ਦਾ ਬੰਦ ਹੈ ਤੈਨੂੰ ਨਹੀ ਪਤਾ, ਤੂੰ ਸੁੱਤਾ ਸੀ। ਇਸ ਦੇ ਨਾਲ ਜੀਂਦਾ ਨੇ ਕਿਹਾ ਕਿ ਮੁਲਾਜ਼ਮਾਂ ਵੱਲੋਂ ਉਸ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ ਗਈ।
ਜਿਸ ਤੋਂ ਬਾਅਦ ਉਨ੍ਹਾਂ ‘ਚ ਝੜਪ ਹੋ ਗਈ। ਜ਼ਿਲ੍ਹਾ ਪ੍ਰਧਾਨ ਨਵਦੀਪ ਜੀਂਦਾ ਨੂੰ ਬਠਿੰਡਾ ਦੇ ਸਿਵਲ ਲਾਈਨ ਥਾਣੇ ਲੈ ਜਾਂਦਾ ਗਿਆ ਜਿੱਥੇ ਉਨ੍ਹਾਂ ਨਾਲ ਪੁੱਛਗਿੱਛ ਕੀਤੀ ਗਈ ਅਤੇ ਉਨ੍ਹਾਂ ਨੇ ਆਪਣੀ ਸ਼ਿਕਾਇਤ ਦਰਜ ਕਰਵਾਈ। ਇਸ ਘਟਨਾ ‘ਚ ਜੀਦਾ ਦੇ ਕਪੜੇ ਤਕ ਫੱਟ ਗਏ ਅਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਭਰਤੀ ਕੀਤਾ ਗਿਆ।
ਉਧਰ ਬਠਿੰਡਾ ਬਾਰ ਐਸੋਸੀਏਸ਼ਨ ਦੇ ਆਗੂਆ ਨੇ ਕਿਹਾ ਕਿ ਜਦੋਂ ਤਕ ਉਨ੍ਹਾਂ ਦੇ ਮੈਂਬਰ ਨੂੰ ਇਨਸਾਫ ਨਹੀ ਮਿਲਦਾ ਉਦੋਂ ਤਕ ਉਹ ਸੰਘਰਸ਼ ਕਰਣਗੇ। ਜੀਂਦਾ ਖਿਲਾਫ ਧਾਰਾ 353,186,332,506 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।