ਕੇਜਰੀਵਾਲ ਨੂੰ ਮਿਲਣ ਪੰਜਾਬ ਦੀ ਕੋਰ ਕਮੇਟੀ ਦੇ 22 ਮੈਂਬਰ, ਪਾਰਟੀ ਦੇ ਸੰਸਦ ਮੈਂਬਰ ਤੇ ਵਿਧਾਇਕ, ਸਮੁੱਚੀ ਸੂਬਾਈ ਲੀਡਰਸ਼ਿਪ, ਲੋਕ ਸਭਾ ਚੋਣਾਂ ਲਈ ਐਲਾਨੇ 5 ਉਮੀਦਵਾਰ, ਜ਼ੋਨ ਪ੍ਰਧਾਨ, ਜ਼ਿਲ੍ਹਾ ਪ੍ਰਧਾਨ, ਹਲਕਾ ਇੰਚਾਰਜ, ਬਲਾਕ ਪ੍ਰਧਾਨ ਤੇ ਸਾਰੇ ਵਿੰਗਾਂ ਦੇ ਆਗੂ ਦਿੱਲੀ ਪਹੁੰਚੇ ਹਨ।
ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿੱਚ ਲੋਕ ਸਭਾ ਚੋਣਾਂ ਤੋਂ ਇਲਾਵਾ ਪੰਜਾਬ ਵਿੱਚ ਕਿਸੇ ਧਿਰ ਨਾਲ ਗੱਠਜੋੜ, ਬਾਗੀ ਖਹਿਰਾ ਧੜੇ ਬਾਰੇ ਰਣਨੀਤੀ ਤੇ ਉਮੀਦਵਾਰਾਂ ਦੇ ਐਲਾਨ ਬਾਰੇ ਚਰਚਾ ਹੋ ਸਕਦੀ ਹੈ। ਇਸ ਤੋਂ ਇਲਾਵਾ ਕੇਜਰੀਵਾਲ ਪੰਜਾਬ ਲੀਡਰਸ਼ਿਪ ਦੇ ਗਿਲੇ-ਸ਼ਿਕਵੇ ਸੁਣ ਕੇ ਕੋਈ ਸੰਦੇਸ਼ ਵੀ ਦੇ ਸਕਦੇ ਹਨ।