AAP 'Samuhik Upwas' Today: ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਲਗਾਤਾਰ ਵਿਰੋਧ ਚੱਲ ਰਿਹਾ ਹੈ। ਇਸ ਵਿਚਾਲੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੀਨੀਅਰ ਆਗੂ ਖਟਕੜ ਕਲਾਂ ਵਿਖੇ ਸਮੂਹਿਕ ਵਰਤ 'ਤੇ ਬੈਠਣਗੇ। ਦੱਸ ਦੇਈਏ ਕਿ ਅੱਜ ਯਾਨੀ 7 ਅਪ੍ਰੈਲ ਨੂੰ 'ਆਪ' ਦੇਸ਼ ਭਰ 'ਚ ਭੁੱਖ ਹੜਤਾਲ ਕਰਨ ਜਾ ਰਹੀ ਹੈ। ਮੁੱਖ ਮੰਤਰੀ ਤੋਂ ਇਲਾਵਾ ਪੰਜਾਬ ਦੇ ਸਾਰੇ ਆਗੂ ਅਤੇ ਵਿਧਾਇਕ ਖਟਕੜ ਕਲਾਂ ਪਹੁੰਚ ਰਹੇ ਹਨ। ਜਿੱਥੇ ਉਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਸਮੂਹਿਕ ਵਰਤ ਸ਼ੁਰੂ ਕਰਨਗੇ।


ਈਡੀ ਵੱਲੋਂ ਕੀਤੀ ਕਾਰਵਾਈ ਖਿਲਾਫ ਸਮੂਹਿਕ ਵਰਤ


ਸੀਐਮ ਭਗਵੰਤ ਮਾਨ ਅਤੇ ਸੰਸਦ ਮੈਂਬਰ ਸੰਦੀਪ ਪਾਠ ਨੇ ਸ਼ਨੀਵਾਰ ਨੂੰ ਪੰਜਾਬ ਦੇ ਮੋਗਾ ਅਤੇ ਜਲੰਧਰ ਵਿੱਚ ਵੀ ਰੈਲੀਆਂ ਕੀਤੀਆਂ। ਜਿਸ ਵਿੱਚ ਉਨ੍ਹਾਂ ਵਲੰਟੀਅਰਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਖਟਕੜ ਕਲਾਂ ਪਹੁੰਚਣ ਲਈ ਕਿਹਾ ਹੈ। ਇਸ ਦੇ ਨਾਲ ਹੀ ਬੇਨਤੀ ਕੀਤੀ ਗਈ ਹੈ ਕਿ ਜੋ ਵਲੰਟੀਅਰ ਖਟਕੜ ਕਲਾਂ ਨਹੀਂ ਪਹੁੰਚ ਸਕਦੇ ਉਹ ਜ਼ਿਲ੍ਹਾ ਦਫ਼ਤਰਾਂ ਵਿੱਚ ਪਹੁੰਚਣ। 'ਆਪ' ਵੱਲੋਂ ਹਰ ਜ਼ਿਲ੍ਹੇ 'ਚ ਸਮੂਹਿਕ ਵਰਤ ਵੀ ਰੱਖਿਆ ਜਾਵੇਗਾ। ਇਹ ਸਮੂਹਿਕ ਵਰਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਹੋਰ ‘ਆਪ’ ਆਗੂਆਂ ਖ਼ਿਲਾਫ਼ ਈਡੀ ਵੱਲੋਂ ਕੀਤੀ ਜਾ ਰਹੀ ਕਾਰਵਾਈ ਦੇ ਵਿਰੋਧ ਵਿੱਚ ਹੈ।


ਕੇਜਰੀਵਾਲ ਨੇ ਹਰ ਵਾਰ ਬਣਾਏ ਬਹਾਨੇ


ਈਡੀ ਨੇ ਕਿਹਾ ਕਿ 'ਆਪ' ਨੇ ਕੇਜਰੀਵਾਲ ਰਾਹੀਂ ਮਨੀ ਲਾਂਡਰਿੰਗ ਦਾ ਅਪਰਾਧ ਕੀਤਾ ਹੈ। ਪਾਰਟੀ ਨੇ ਗੋਆ ਵਿਧਾਨ ਸਭਾ ਚੋਣਾਂ 2022 'ਚ ਸ਼ਰਾਬ ਘੁਟਾਲੇ 'ਚ ਕਰੀਬ 45 ਕਰੋੜ ਰੁਪਏ ਖਰਚ ਕੀਤੇ ਸਨ। ਇਹ ਅਪਰਾਧ ਪੀਐਮਐਲਏ 2002 ਦੀ ਧਾਰਾ 70 ਅਧੀਨ ਆਉਂਦੇ ਹਨ। ਜਾਂਚ ਏਜੰਸੀ ਨੇ ਕਿਹਾ ਕਿ ਉਨ੍ਹਾਂ ਨੇ ਕੇਜਰੀਵਾਲ ਨੂੰ ਨੌਂ ਸੰਮਨ ਭੇਜੇ ਅਤੇ ਮਾਮਲੇ ਦੀ ਜਾਂਚ ਵਿੱਚ ਸਹਿਯੋਗ ਕਰਨ ਦੇ ਕਈ ਮੌਕੇ ਦਿੱਤੇ। ਹਾਲਾਂਕਿ ਕੇਜਰੀਵਾਲ ਨੇ ਜਾਣਬੁੱਝ ਕੇ ਏਜੰਸੀ ਦਾ ਹੁਕਮ ਨਹੀਂ ਮੰਨਿਆ। ਹਰ ਵਾਰ ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਜਾਂਚ ਵਿੱਚ ਸ਼ਾਮਲ ਨਹੀਂ ਹੋਇਆ। 


ਫਿਲਹਾਲ ਈਡੀ ਵੱਲੋਂ ਕੀਤੀ ਗਈ ਇਸ ਕਾਰਵਾਈ ਖਿਲਾਫ ਆਪ ਵੱਲੋਂ ਅੱਜ ਸਮੂਹਿਕ ਵਰਤ ਰੱਖਿਆ ਜਾ ਰਿਹਾ ਹੈ। 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।