ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਰਫ਼ਿਊ ਦੌਰਾਨ ਪੁਲਿਸ ਤੇ ਸਿਹਤ ਕਰਮੀਆਂ ‘ਤੇ ਹੋ ਰਹੇ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਹੈ। ਪਾਰਟੀ ਲੀਡਰਾਂ ਨੇ ਬਲਬੇੜਾ 'ਚ ਪੁਲਿਸ 'ਤੇ ਹਮਲਾ ਕਰਨ ਵਾਲੇ ਨਿਹੰਗਾਂ ਨੂੰ ਹੁੱਲੜਬਾਜ਼ ਦੱਸਿਆ ਹੈ। ਇਸ ਦੇ ਨਾਲ ਉਨ੍ਹਾਂ ਖਿਲਾਫ ਸਖਤੀ ਕਾਰਵਾਈ ਦੀ ਮੰਗ ਕੀਤੀ ਹੈ। ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਕੋਰ ਕਮੇਟੀ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ, ਸੀਨੀਅਰ ਆਗੂ ਅਮਨ ਅਰੋੜਾ, ਮੁੱਖ ਬੁਲਾਰਾ ਪ੍ਰੋ. ਬਲਜਿੰਦਰ ਕੌਰ ਤੇ ਕੁਲਤਾਰ ਸਿੰਘ ਸੰਧਵਾਂ (ਸਾਰੇ ਵਿਧਾਇਕ) ਕਿਹਾ ਹੈ ਕਿ ਕੋਰੋਨਾ ਵਿਰੁੱਧ ਲੜ ਰਹੇ ‘ਯੋਧਿਆਂ’ ‘ਤੇ ਹਮਲੇ ਨਿੰਦਣਯੋਗ ਹਨ।
ਭਗਵੰਤ ਮਾਨ ਨੇ ਕਿਹਾ ਕਿ ਪਟਿਆਲਾ ਹਮਲੇ ਦੇ ਦੋਸ਼ੀਆਂ ‘ਤੇ ਜਿੰਨੀ ਵੀ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਹੋ ਸਕਦੀ ਹੈ, ਉਹ ਕੀਤੀ ਜਾਵੇ ਤਾਂ ਕਿ ਭਵਿੱਖ ‘ਚ ਅਜਿਹੀ ਹਰਕਤ ਕਰਨ ਲਈ ਕਿਸੇ ਦਾ ਹੌਸਲਾ ਨਾ ਪਵੇ। ਮਾਨ ਨੇ ਕਿਹਾ ਕੋਰੋਨਾ ਕਾਰਨ ਪੂਰੀ ਦੁਨੀਆ ਦੁੱਖ ਭਰੇ ਹਾਲਾਤ ‘ਚ ਗੁਜ਼ਰ ਰਹੀ ਹੈ ਤੇ ਇਸ ਮਹਾਮਾਰੀ ‘ਤੇ ਘਰਾਂ ‘ਚ ਬੈਠ ਕੇ ਹੀ ਕਾਬੂ ਪਾਇਆ ਜਾ ਸਕਦਾ ਹੈ, ਇਸ ਲਈ ਸਾਨੂੰ ਸਭ ਨੂੰ ਜ਼ਿੰਮੇਵਾਰੀ ਨਾਲ ਪੁਲਿਸ ਤੇ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਪਟਿਆਲਾ ਵਾਂਗ ਕਈ ਹੋਰ ਥਾਵਾਂ ‘ਤੇ ਵੀ ਪੁਲਿਸ-ਪ੍ਰਸ਼ਾਸਨ ਤੇ ਸਿਹਤ ਕਰਮੀਆਂ ‘ਤੇ ਹਮਲੇ ਦੀਆਂ ਘਟਨਾਵਾਂ ਵਾਪਰੀਆਂ ਹਨ, ਜੋ ਇਸ ਔਖੀ ਘੜੀ ਨੂੰ ਹੋਰ ਦੁਖਦਾਇਕ ਬਣਾਉਂਦੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਪੁਲਿਸ ਅਧਿਕਾਰੀ ਤੇ ਮੁਲਾਜ਼ਮ, ਡਾਕਟਰ, ਨਰਸ, ਪੈਰਾਮੈਡੀਕਲ ਸਟਾਫ਼, ਐਂਬੂਲੈਂਸ ਡਰਾਈਵਰ ਤੇ ਸਫ਼ਾਈ ਕਰਮਚਾਰੀ ਇਸ ਸਮੇਂ ਆਪਣੇ ਘਰ ਤੇ ਪਰਿਵਾਰ ਛੱਡ ਕੇ ਕੋਰੋਨਾ ਵਾਇਰਸ ਵਿਰੁੱਧ ਲੋਕ ਸਵਾ ‘ਚ ਲੱਗੇ ਹੋਏ ਹਨ। ਜੇਕਰ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨਾ ਰੁਕੀਆਂ ਤਾਂ ਇਹ ‘ਯੋਧੇ’ ਕਿਸ ਹੌਸਲੇ ਨਾਲ ਕੋਰੋਨਾ ‘ਤੇ ਫ਼ਤਿਹ ਪਾਉਣਗੇ?
ਨਿਹੰਗਾਂ ਵੱਲੋਂ ਥਾਣੇਦਾਰ ਦੀ ਬਾਂਹ ਵੱਢਣ 'ਤੇ ਭਗਵੰਤ ਮਾਨ ਦਾ ਸਟੈਂਡ, ਯੋਧਿਆਂ ਨਾਲ ਡਟੇ
ਏਬੀਪੀ ਸਾਂਝਾ
Updated at:
12 Apr 2020 04:44 PM (IST)
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਰਫ਼ਿਊ ਦੌਰਾਨ ਪੁਲਿਸ ਤੇ ਸਿਹਤ ਕਰਮੀਆਂ ‘ਤੇ ਹੋ ਰਹੇ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਹੈ। ਪਾਰਟੀ ਲੀਡਰਾਂ ਨੇ ਬਲਬੇੜਾ 'ਚ ਪੁਲਿਸ 'ਤੇ ਹਮਲਾ ਕਰਨ ਵਾਲੇ ਨਿਹੰਗਾਂ ਨੂੰ ਹੁੱਲੜਬਾਜ਼ ਦੱਸਿਆ ਹੈ। ਇਸ ਦੇ ਨਾਲ ਉਨ੍ਹਾਂ ਖਿਲਾਫ ਸਖਤੀ ਕਾਰਵਾਈ ਦੀ ਮੰਗ ਕੀਤੀ ਹੈ।
- - - - - - - - - Advertisement - - - - - - - - -