ਹੁਣ 'ਆਪ' ਦੀ ਵਾਰੀ, ਖਹਿਰਾ ਨੂੰ ਸਬਕ ਸਿਖਾਉਣ ਦੀ ਤਿਆਰੀ
ਏਬੀਪੀ ਸਾਂਝਾ | 23 Oct 2019 04:37 PM (IST)
ਆਮ ਆਦਮੀ ਪਾਰਟੀ ਹੁਣ ਬਾਗੀ ਵਿਧਾਇਕ ਸੁਖਪਾਲ ਖਹਿਰਾ ਨੂੰ ਸਬਕ ਸਿਖਾਉਣ ਲਈ ਡਟ ਗਈ ਹੈ। ਹੁਣ ਤੱਕ 'ਆਪ' ਨੂੰ ਖਹਿਰਾ ਰਗੜੇ ਲਾਉਂਦੇ ਆ ਰਹੇ ਸੀ ਪਰ ਵਿਧਾਇਕੀ ਦਾ ਅਸਤੀਫਾ ਵਾਪਸ ਲੈਣ ਮਗਰੋਂ 'ਆਪ' ਨੂੰ ਚੰਗਾ ਮੌਕਾ ਮਿਲ ਗਿਆ ਹੈ।
ਚੰਡੀਗੜ੍ਹ: ਆਮ ਆਦਮੀ ਪਾਰਟੀ ਹੁਣ ਬਾਗੀ ਵਿਧਾਇਕ ਸੁਖਪਾਲ ਖਹਿਰਾ ਨੂੰ ਸਬਕ ਸਿਖਾਉਣ ਲਈ ਡਟ ਗਈ ਹੈ। ਹੁਣ ਤੱਕ 'ਆਪ' ਨੂੰ ਖਹਿਰਾ ਰਗੜੇ ਲਾਉਂਦੇ ਆ ਰਹੇ ਸੀ ਪਰ ਵਿਧਾਇਕੀ ਦਾ ਅਸਤੀਫਾ ਵਾਪਸ ਲੈਣ ਮਗਰੋਂ 'ਆਪ' ਨੂੰ ਚੰਗਾ ਮੌਕਾ ਮਿਲ ਗਿਆ ਹੈ। ਦਰਅਸਲ ਖਹਿਰਾ ਖਿਲਾਫ ਵਿਧਾਨ ਸਭਾ ਤੋਂ ਹੋਣ ਵਾਲੀ ਕਾਰਵਾਈ ਲਈ ਆਮ ਆਦਮੀ ਪਾਰਟੀ ਸਰਗਰਮ ਹੋ ਗਈ ਹੈ। ਬੇਸ਼ੱਕ ਖਹਿਰਾ ਨੇ ਵਿਧਾਇਕੀ ਤੋਂ ਅਸਤੀਫਾ ਵਾਪਸ ਲੈ ਲਿਆ ਹੈ ਪਰ ਪਾਰਟੀ ਸਪੀਕਰ ਕੋਲ ਜਲਦ ਜਾ ਕੇ ਜਲਦ ਕਾਰਵਾਈ ਦੀ ਮੰਗ ਕਰਨ ਦੀ ਗੱਲ ਕਰ ਰਹੀ ਹੈ। ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵਿਧਾਨ ਸਭਾ ਦੇ ਸਪੀਕਰ ਨੂੰ ਮਿਲ ਕੇ ਸੁਖਪਾਲ ਖਹਿਰਾ ਨੂੰ ਅਯੋਗ ਠਹਿਰਾਉਣ ਦੀ ਮੰਗ ਕੀਤੀ ਜਾਏਗੀ। ਇਸ ਦੇ ਨਾਲ ਹੀ ਜਲਦ ਤੋਂ ਜਲਦ ਕਾਰਵਾਈ ਲਈ ਗੁਜ਼ਾਰਸ਼ ਕੀਤੀ ਜਾਏਗੀ। ਹਾਲਾਂਕਿ ਚੀਮਾ ਨੇ ਨਾਲ ਹੀ ਸਪੀਕਰ ਤੇ ਕਾਂਗਰਸ ਦੇ ਇੱਕ ਹੋਣ ਦੀ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਸਪੀਕਰ ਵੱਲੋਂ ਕੋਈ ਵੀ ਕਦਮ ਨਾ ਚੁੱਕਿਆ ਗਿਆ ਤਾਂ ਆਮ ਆਦਮੀ ਪਾਰਟੀ ਹਾਈਕੋਰਟ ਦਾ ਦਰਵਾਜ਼ਾ ਖੜਕਾਏਗੀ।