ਚੰਡੀਗੜ੍ਹ: ਏਬੀਪੀ ਦੇ ਮੰਚ  'ਤੇ ਅੱਜ ਪੰਜਾਬ ਦੇ ਵੱਡੇ ਦਿੱਗਜ ਇਕੱਠੇ ਹੋਏ ਹਨ ਜਿਹਨਾਂ ਨਾਲ ਏਬੀਪੀ ਸਾਂਝਾ ਦੇ ਸਿਖਰ ਸੰਮੇਲਨ 'ਤੇ ਪੰਜਾਬ ਦੇ ਹਰ ਮੁੱਦੇ  'ਤੇ ਗੱਲਬਾਤ ਕੀਤੀ ਜਾ ਰਹੀ ਹੈ। ਇਸ ਮੌਕੇ ਰਾਜਸਭਾ ਮੈਂਬਰ ਰਾਘਵ ਚੱਢਾ ਵੀ ਇਸ ਸੰਮੇਲਨ ਦੇ ਖਾਸ ਮਹਿਮਾਨ ਬਣੇ ਜਿਹਨਾਂ ਨੇ ਪੰਜਾਬ ਦੇ ਕਈ ਮੁੱਦਿਆਂ  'ਤੇ ਗੱਲਬਾਤ ਕੀਤੀ ਜਿਸ  'ਚ ਸਭ ਤੋਂ ਪਹਿਲਾਂ ਉਹਨਾਂ ਵੱਡੀ ਜਿੰਮੇਵਾਰੀ ਲਈ ਦਿੱਲੀ ਸੀਐੱਮ ਕੇਜਰੀਵਾਲ ਅਤੇ ਪੰਜਾਬ ਸੀਐੱਮ ਭਗਵੰਤ ਮਾਨ ਦਾ ਧੰਨਵਾਦ ਕੀਤਾ। 

 

ਉਹਨਾਂ ਦੱਸਿਆ ਕਿ ਸੰਸਦ 'ਚ ਉਹਨਾਂ ਵੱਲੋਂ ਕਿਸਾਨਾਂ ਦੀ MSP ਕਮੇਟੀ ਖਿਲਾਫ ਆਵਾਜ਼ ਚੁੱਕੀ ਗਈ। ਚੱਢਾ ਨੇ ਕਿਹਾ ਕਿ ਕਿਸਾਨਾਂ ਨਾਲ ਧੋਖਾ ਕੀਤਾ ਗਿਆ, ਧੋਖੇ ਨਾਲ ਕਾਨੂੰਨ ਬਣਾਏ ਗਏ ਅਤੇ ਬਾਅਦ  'ਚ ਵਾਅਦਾ ਕਰਕੇ ਅੰਦੋਲਨ ਹਟਵਾ ਦਿੱਤਾ ਗਿਆ। ਉਹਨਾਂ ਕਿਹਾ ਕਿ ਮਹਿੰਗਾਈ 'ਤੇ ਬਹਿਸ ਤੋਂ ਸਰਕਾਰ ਭੱਜ ਰਹੀ ਹੈ ਅਤੇ ਸੰਸਦ  'ਚ ਕਿਸੇ ਵੀ ਮੁੱਦੇ ਤੇ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ। 

 

ਪੰਜਾਬ ਸਰਕਾਰ ਦੇ ਚਾਰ ਮਹੀਨਿਆਂ ਦੀ ਦੱਸੀ ਕਾਰਗੁਜ਼ਾਰੀ 

ਚਾਰ ਮਹੀਨਿਆਂ ਦੀ ਸਰਕਾਰ  'ਚ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ 'ਤੇ ਨਕੇਲ ਕੱਸੀ ਗਈ। 300 ਯੂਨਿਟ ਮੁਫ਼ਤ ਬਿਜਲੀ ਦਾ ਵਾਅਦਾ ਪੂਰਾ ਕੀਤਾ ਗਿਆ। ਗੈਂਗਸਟਰਾਂ ਖਿਲਾਫ ਨਕੇਲ ਕੱਸਣ ਲਈ ਸਰਕਾਰ ਬਣਦੇ ਹੀ AGTF ਦਾ ਗਠਨ ਕੀਤਾ ਗਿਆ ਅਤੇ ਹੁਣ ਤੱਕ 264 ਗੈਂਗਸਟਰਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ. 

 

Z ਸੁਰੱਖਿਆ ਦੀਆਂ ਖਬਰਾਂ ਦਾ ਕੀਤਾ ਖੰਡਨ

ਇਸ ਦੌਰਾਨ ਕੇਜਰੀਵਾਲ ਨੂੰ ਸੁਰੱਖਿਆ ਵਿਵਾਦ 'ਤੇ ਵੀ ਚੱਡਾ ਨੇ ਗੱਲਬਾਤ ਕੀਤੀ ਉਹਨਾਂ ਕਿਹਾ ਕਿ ਕੇਜਰੀਵਾਲ ਨੂੰ ਕੋਈ ਸੁਰੱਖਿਆ ਨਹੀਂ। ਉਹਨਾਂ ਸਾਬਕਾ ਮੰਤਰੀ OP ਸੋਨੀ 'ਤੇ ਗੰਭੀਰ ਇਲਜ਼ਾਮ ਲਾਉਂਦਿਆ ਕਿਹਾ ਕਿ OP ਸੋਨੀ ਨੇ ਫਰਜ਼ੀ ਦਸਤਾਵੇਜ਼ ਦਿੱਤੇ। 



ਦਿੱਲੀ ਦੀ ਨਵੀਂ ਆਬਕਾਰੀ ਨੀਤੀ 'ਤੇ ਵਿਵਾਦ

ਨਵੀਂ ਆਬਕਾਰੀ ਨੀਤੀ ਨੂੰ ਲੈ ਕੇ ਦਿੱਲੀ ਸਰਕਾਰ  'ਤੇ ਲੱਗ ਰਹੇ ਇਲਜ਼ਾਮਾਂ ਨੂੰ ਵੀ ਰਾਘਵ ਚੱਢਾ ਨੇ ਸਾਜ਼ਿਸ਼ ਦੱਸਿਆ । ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ ਪਿਛਲੇ ਦਿਨੀਂ ਦਿੱਲੀ ਸਰਕਾਰ ਦੀ ਨਵੀਂ ਆਬਕਾਰੀ ਨੀਤੀ 'ਤੇ ਸਵਾਲ ਚੁੱਕਦਿਆਂ ਇਸਦੀ ਜਾਂਚ ਦੀ ਸਿਫ਼ਾਰਸ਼ ਸੀਬੀਆਈ ਨੂੰ ਸੌਂਪੀ ਸੀ। ਉਪ ਰਾਜਪਾਲ ਦੇ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਐਲਜੀ ਸਕਸੈਨਾ ਨੇ ਮੁੱਖ ਸਕੱਤਰ ਦੀ ਇੱਕ ਰਿਪੋਰਟ ਦੇ ਜਵਾਬ ਵਿੱਚ ਇਹ ਸਿਫਾਰਸ਼ ਕੀਤੀ ਹੈ। ਉਹਨਾਂ ਕਿਹਾ ਕਿ ਹੁਣ ਪੁਰਾਣੀ ਆਬਕਾਰੀ ਨੀਤੀ ਹੀ ਲਾਗੂ ਹੋਵੇਗੀ