ਚੰਡੀਗੜ੍ਹ: ਨੇਕਸਸ ਏਲਾਂਟੇ ਮਾਲ ਦੀ ਤੀਜੀ ਮੰਜ਼ਿਲ 'ਤੇ ਬਣੇ ਫੂਡ ਕੋਰਟ ਦਾ ਖਾਣ ਇੱਕ ਵਾਰ ਫਿਰ ਵਿਵਾਦਾਂ 'ਚ ਹੈ। ਛਿਪਕਲੀ ਤੋਂ ਬਾਅਦ ਹੁਣ ਰੈਸਟੋਰੈਂਟ ਦੇ ਖਾਣੇ  'ਚ ਕਾਕਰੋਚ ਪਾਇਆ ਗਿਆ ਹੈ। ਸ਼ੁੱਕਰਵਾਰ ਨੂੰ ਇੱਕ ਕਸਟਰ ਵੱਲੋਂ ਖਾਣੇ 'ਚੋਂ ਕਾਕਰੋਚ ਮਿਲਣ ਦੀ ਸ਼ਿਕਾਇਤ ਕੀਤੀ ਗਈ ਹੈ। 



ਚੰਡੀਗੜ੍ਹ ਦੇ ਇੰਡੱਸਟਰੀਅਲ ਏਰੀਆ 'ਚ ਨੈਕਸਸ ਏਲਾਂਟੇ ਮਾਲ 'ਚ ਨੀ ਹਾਓ ਨਾਮ ਦਾ ਇਹ ਰੈਸਟੋਰੈਂਟ ਜਿਸ ਦੇ ਫਰਾਈਡ ਰਾਈਸ 'ਚ ਕਾਕਰੋਚ ਮਿਲਿਆ ਹੈ। ਘਟਨਾ ਤੋਂ ਬਾਅਦ ਫੂਡ ਕੋਰਟ 'ਚ ਹੰਗਾਮਾ ਹੋ ਗਿਆ ਅਤੇ ਮੌਕੇ  'ਤੇ ਇੰਡਸਟਰੀਅਲ ਏਰੀਆ ਥਾਣਾ ਪੁਲਸ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਫੂਡ ਸੇਫਟੀ ਅਫਸਰ ਵੀ ਮੌਕੇ 'ਤੇ ਪਹੁੰਚ ਗਏ। ਗਾਹਕ ਅਨਿਲ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਹੈ।


 ਜਾਣਕਾਰੀ ਅਨੁਸਾਰ ਫਰਾਈਡ ਰਾਈਸ ਵਿੱਚ ਕਾਕਰੋਚ ਨਿਕਲਣ ਤੋਂ ਬਾਅਦ ਸ਼ਿਕਾਇਤਕਰਤਾ ਦੀ ਸਿਹਤ ਵਿਗੜ ਗਈ ਸੀ। ਸ਼ਿਕਾਇਤਕਰਤਾ ਨੇ ਇੱਕ Combo ਆਰਡਰ ਕੀਤਾ ਸੀ ਜਿਸ ਵਿੱਚ ਫਰਾਈਡ ਰਾਈਸ ਵੀ ਸੀ। ਜਿਸ 'ਚੋਂ ਕਾਕਰੋਚ ਨਿਕਲਿਆ ਅਤੇ ਗਾਹਕ ਨੇ ਇਸ ਬਾਰੇ ਜਦੋਂ ਉਹ ਕਾਊਂਟਰ 'ਤੇ ਸ਼ਿਕਾਇਤ ਕਰਨ ਗਏ ਤਾਂ ਕੋਈ ਨਹੀਂ ਆਇਆ ਅਤੇ ਬਾਅਦ 'ਚ ਫੂਡ ਕਰਮਚਾਰੀ ਨੇ ਇਸ ਨੂੰ ਪਿਆਜ ਦੱਸਿਆ । ਹੰਗਾਮਾ ਹੋ ਹੋਣ  'ਤੇ ਪੁਲਸ ਨੂੰ ਮੌਕੇ 'ਤੇ ਬੁਲਾਉਣਾ ਪਿਆ।


ਹੋਰ ਗਾਹਕਾਂ ਨੇ ਵੀ ਇਸ ਘਟਨਾ 'ਤੇ ਇਤਰਾਜ਼ ਜਤਾਇਆ। ਫੂਡ ਸੇਫਟੀ ਅਫਸਰ ਨਵਨੀਤ ਬੱਗਾ ਨੇ ਨੀ ਹਾਓ ਦੇ ਫੂਡ ਸੈਂਪਲ ਲਏ ਅਤੇ ਰਸੋਈ ਦੀ ਵੀ ਜਾਂਚ ਕੀਤੀ।