ਦਰਦਨਾਕ ਸੜਕ ਹਾਦਸੇ 'ਚ ਦੋ ਵਿਦਿਆਰਥੀਆਂ ਦੀ ਮੌਤ
ਏਬੀਪੀ ਸਾਂਝਾ | 12 Oct 2016 06:25 PM (IST)
ਸੰਗਰੂਰ : ਸੰਗਰੂਰ ਵਿੱਚ ਅੱਜ ਹੋਏ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਦੋ ਸਕੂਲੀ ਬੱਚਿਆ ਦੀ ਮੌਤ ਹੋ ਗਈ ਹੈ। ਇਹ ਹਾਦਸਾ ਉਸ ਵੇਲੇ ਹੋਈਆ ਜਦੋਂ ਦੋਵੇਂ ਬੱਚੇ ਸਕੂਲ ਤੋਂ ਆਪਣੇ ਦੁਪਹਿਆਂ ਵਾਹਨ 'ਤੇ ਘਰ ਵੱਲ ਆ ਰਹੇ ਸਨ। ਇਸ ਦੌਰਾਨ ਅਚਾਨਕ ਦੋਹਾਂ ਵਾਹਨਾਂ ਦੇ ਹੈਂਡਲ ਆਪਸ ਵਿੱਚ ਫਸ ਗਏ ਤੇ ਸਾਹਮਣੇ ਤੋਂ ਆ ਰਹੀ ਟਰਾਲੀ ਨਾਲ ਇਨ੍ਹਾਂ ਦੀ ਟੱਕਰ ਹੋ ਗਈ। ਫ਼ਿਲਹਾਲ ਪੁਲਿਸ ਨੇ ਦੋਹਾਂ ਦੀਆਂ ਲਾਸ਼ਾਂ ਨੂੰ ਪੋਸਟ ਮਾਰਟਮ ਕਰਵਾਉਣ ਦੇ ਲਈ ਭੇਜ ਦਿੱਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜੀ ਰਹੀ ਹੈ। ਦਰਅਸਲ, ਸੰਗਰੂਰ ਦੇ ਜੀ.ਜੀ.ਐਸ. ਸਕੂਲ ਦੇ ਦਸਵੀਂ ਕਲਾਸ ਦਾ ਵਿਦਿਆਰਥੀ ਅਰਸ਼ਦੀਪ ਸਿੰਘ ਦੁਪਹਿਰ ਵੇਲੇ ਆਪਣੇ ਮੋਟਰਸਾਈਕਲ 'ਤੇ ਸਕੂਲ ਤੋਂ ਘਰ ਪਰਤ ਰਿਹਾ ਸੀ। ਉਸ ਦਾ ਦੋਸਤ ਸਹਿਜ ਪ੍ਰੀਤ ਸਿੰਘ ਹੋਲੀ ਹਾਰਟ ਸਕੂਲ ਵਿੱਚ ਪੜਦਾ ਸੀ। ਉਹ ਐਕਟਿਵਾ 'ਤੇ ਸਕੂਲ ਤੋਂ ਘਰ ਆ ਰਿਹਾ ਸੀ। ਇਹ ਦੋਵੇਂ ਇਕੱਠੇ ਆਪਣਾ ਵਾਹਨ ਚਲਾ ਰਹੇ ਸਨ। ਇਸ ਦੌਰਾਨ ਦੋਹਾਂ ਦੇ ਹੈਂਡਲ ਆਪਸ ਵਿੱਚ ਟੱਕਰ ਖਾ ਗਏ। ਜਿਸ ਤੋਂ ਬਾਅਦ ਮੋਟਰਸਾਈਕਲ ਤੇ ਐਕਟਿਵਾ ਦੀ ਸਾਹਮਣੇ ਤੋਂ ਆ ਰਹੀ ਟਰਾਲੀ ਨਾਲ ਟੱਕਰ ਹੋ ਗਈ। ਜਿਸ ਕਾਰਨ ਦੋਹਾਂ ਦੀ ਮੌਤ ਹੋ ਗਈ। ਅਰਸ਼ਦੀਪ ਜ਼ਿਲ੍ਹਾ ਸੰਗਰੂਰ ਦੇ ਘਾਬਦਾਂ ਪਿੰਡ ਦਾ ਰਹਿਣ ਵਾਲਾ ਸੀ ਜਦਕਿ ਸਹਿਜ ਪ੍ਰੀਤ ਸੰਗਰੂਰ ਪੁਲਿਸ ਲਾਈਨ ਦਾ ਰਹਿਣ ਵਾਲਾ ਸੀ।