ਦਸੂਹਾ: ਪਿੰਡ ਭੂਸ਼ਾ ਨੇੜੇ ਅੰਮ੍ਰਿਤਸਰ ਤੋਂ ਡੇਰਾ ਬਾਬਾ ਵਡਭਾਗ ਸਿੰਘ ਨੂੰ ਜਾ ਰਿਹਾ ਸ਼ਰਧਾਲੂਆਂ ਦਾ ਭਰਿਆ ਟੈਂਪੂ ਟਰੈਵਲ ਧੁੰਦ ਕਾਰਨ ਵੇਈਂ ਵਿਚ ਡਿਗ ਗਿਆ, ਸਿੱਟੇ ਵਜੋਂ ਟੈਂਪੂ ਵਿਚ ਸਵਾਰ 16 ਸ਼ਰਧਾਲੂ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਦਸੂਹਾ ਤੇ ਟਾਂਡਾ ਵਿਖੇ ਹਸਪਤਾਲਾਂ ਵਿਚ ਭਰਤੀ ਕਰਾਇਆ ਗਿਆ ਹੈ। ਸਥਾਨਕ ਲੋਕਾਂ ਮੁਤਾਬਿਕ ਵੇਈਂ ਵਿਚ ਪਾਣੀ ਘੱਟ ਹੋਣ ਕਾਰਨ ਸ਼ਰਧਾਲੂਆਂ ਦਾ ਬਚਾਅ ਹੋ ਗਿਆ, ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਦੱਸਣਯੋਗ ਹੈ ਕਿ ਇਸ ਰਸਤੇ 'ਤੇ ਪਹਿਲਾਂ ਵੀ ਬਹੁਤ ਸਾਰੇ ਹਾਦਸੇ ਵਾਪਰਦੇ ਹਨ ਪ੍ਰਸ਼ਾਸ਼ਨ ਨੇ ਕਦੇ ਇਸ ਵੱਲ ਧਿਆਨ ਨਹੀਂ ਦਿੱਤਾ ਹੈ। ਪਿਛਲੇ ਸਮੇਂ 'ਚ ਹਾਦਸਿਆਂ ਕਾਰਨ ਕਈ ਮੌਤਾਂ ਹੋਈਆਂ ਹਨ।