ਪਠਾਨਕੋਟ: ਪਠਾਨਕੋਟ ਦੇ ਨਾਲ ਲੱਗਦੇ ਇੰਦੌਰਾ ਬੈਰੀਅਰ ਚੌਕ 'ਤੇ ਦਰਦਨਾਕ ਹਾਦਸੇ ਦੌਰਾਨ ਨਵ ਵਿਆਹੇ ਜੋੜੇ ਵਿੱਚੋਂ ਪਤਨੀ ਦੀ ਮੌਤ ਹੋ ਗਈ ਹੈ ਤੇ ਉਸ ਦਾ ਪਤੀ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸੇ ਤੋਂ ਬਾਅਦ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਵੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਸਵੇਰ ਸਮੇਂ ਇੱਕ ਸਕੂਲ ਦੀ ਬੱਸ ਬੱਚਿਆਂ ਨੂੰ ਲੈ ਕੇ ਇੰਦੌਰਾ ਵੱਲ ਆ ਰਹੀ ਸੀ ਕਿ ਪਿੱਛੋਂ ਪਲਸਰ ਮੋਟਰਸਾਈਕਲ 'ਤੇ ਆ ਰਹੇ ਨਵ-ਵਿਆਹੇ ਜੋੜੇ ਨੂੰ ਬੱਸ ਨੇ ਆਪਣੇ ਲਪੇਟ 'ਚ ਲੈ ਲਿਆ। ਇਸ ਕਾਰਨ ਉਹ ਦੋਵੇਂ ਪਤੀ-ਪਤਨੀ ਬੱਸ ਦੇ ਪਿਛਲੇ ਟਾਈਰ ਹੇਠਾਂ ਆ ਗਏ। ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਪਤੀ ਗੰਭੀਰ ਜ਼ਖ਼ਮੀ ਹੋ ਗਿਆ।
ਜ਼ਿਕਰਯੋਗ ਹੈ ਕਿ ਉਕਤ ਜੋੜੇ ਦਾ ਵਿਆਹ ਬੀਤੀ 15 ਨਵੰਬਰ ਨੂੰ ਹੀ ਹੋਇਆ ਸੀ। ਉਸ ਤੋਂ ਬਾਅਦ ਉਹ ਕਈ ਰਿਸ਼ਤੇਦਾਰੀਆਂ 'ਚ ਜਾ ਰਹੇ ਸਨ। ਅੱਜ ਵੀ ਉਹ ਕਿਸੇ ਅਜਿਹੀ ਹੀ ਥਾਂ ਜਾ ਰਹੇ ਹਨ।