ਸਕੂਲ ਵੈਨ ਤੇ ਕਾਰ ਵਿਚਾਲੇ ਜ਼ਬਰਦਸਤ ਟੱਕਰ, 6 ਬੱਚੇ ਜ਼ਖ਼ਮੀ
ਏਬੀਪੀ ਸਾਂਝਾ | 23 Jan 2018 01:17 PM (IST)
ਬਠਿੰਡਾ: ਅੱਜ ਸਵੇਰੇ ਮੁਲਤਾਨੀਆ ਰੋਡ 'ਤੇ ਰੋਜ਼ ਮੈਰੀ ਕਾਨਵੈਂਟ ਸਕੂਲ ਦੀ ਵੈਨ ਤੇ ਕਾਰ ਦੀ ਜ਼ਬਦਸਤ ਟੱਕਰ ਹੋ ਗਈ। ਟੱਕਰ ਵਿੱਚ ਵੈਨ ਚਾਲਕ ਸਮੇਤ ਕੁੱਲ ਛੇ ਬੱਚੇ ਫੱਟੜ ਹੋ ਗਏ। ਸਕੂਲ ਵੈਨ ਵਿੱਚ ਕੁੱਲ 14 ਬੱਚੇ ਸਵਾਰ ਸਨ। ਸਾਰੇ ਜ਼ਖ਼ਮੀਆਂ ਨੂੰ ਇਲਾਜ ਤੋਂ ਬਾਅਦ ਸਿਵਲ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਹੈ। ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਇੱਥੇ ਸਕੂਲ ਪ੍ਰਬੰਧਕਾਂ 'ਤੇ ਸਵਾਲੀਆ ਚਿੰਨ੍ਹ ਖੜ੍ਹਾ ਹੋ ਗਿਆ ਹੈ। ਵੈਨ ਵਿੱਚ ਚਾਲਕ ਦੇ ਨਾਲ-ਨਾਲ ਕੋਈ ਕੰਡਕਟਰ ਜਾਂ ਸਹਾਇਕ ਹੋਣਾ ਚਾਹੀਦਾ ਹੈ, ਜੋ ਬੱਚਿਆਂ ਦਾ ਖਿਆਲ ਰੱਖ ਸਕੇ। ਹਾਦਸੇ ਦਾ ਸ਼ਿਕਾਰ ਹੋਈ ਵੈਨ ਵਿੱਚ ਚਾਲਕ ਤੇ ਵਿਦਿਆਰਥੀ ਹੀ ਸਵਾਰ ਸਨ।