ਬਰਨਾਲਾ: ਦਰਦਨਾਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਜੀਅ ਹਲਾਕ ਹੋ ਗਏ। ਤਿੰਨੇ ਮ੍ਰਿਤਕ ਮੋਗਾ ਦੇ ਪਿੰਡ ਦੀਨਾ ਸਾਹਿਬ ਦੇ ਰਹਿਣ ਵਾਲੇ ਹਨ। ਇਹ ਹਾਦਸਾ ਬਰਨਾਲਾ ਦੇ ਪਿੰਡ ਗਿੱਲ ਕੋਠੇ ਕੋਲ ਵਾਪਰਿਆ। ਹਾਦਸੇ ਦਾ ਕਾਰਨ ਤੇਜ਼ ਰਫਤਾਰ ਤੇ ਟੁੱਟੀ ਸੜਕ ਦੱਸਿਆ ਜਾ ਰਿਹਾ ਹੈ।
ਪੁਲਿਸ ਮੁਤਾਬਕ ਮੋਟਰਸਾਈਕਲ ਸਵਾਰ ਮੱਖਣ ਸਿੰਘ ਆਪਣੀ ਮਾਂ ਰਾਣੀ ਕੌਰ ਤੇ ਭਤੀਜੀ ਜੱਸੂ ਨਾਲ ਆਪਣੇ ਨਾਨਕਿਆਂ ਕੋਲ ਜਾ ਰਿਹਾ ਸੀ। ਪਿੰਡ ਗਿੱਲ਼ ਕੋਠੇ ਕੋਲ ਮੋਟਰਸਾਈਕਲ ਨੂੰ ਤੇਜ਼ ਰਫਤਾਰ ਦੁੱਧ ਵਾਲੀ ਗੱਡੀ ਨੇ ਟੱਕਰ ਮਾਰ ਦਿੱਤੀ।
ਇਸ ਹਾਦਸੇ ਵਿੱਚ ਤਿੰਨਾਂ ਜਣਿਆਂ ਦੀ ਮੌਤ ਹੋ ਗਈ। ਹਦਸੇ ਮਗਰੋਂ ਗੱਡੀ ਦਾ ਡਰਾਈਵਰ ਫਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।