ਬਰਨਾਲਾ: ਪਰਾਲੀ ਸਾੜਨ ਕਰਕੇ ਫੈਲੇ ਧੂੰਏ ਨੇ ਅੱਜ ਬਰਨਾਲਾ ਜ਼ਿਲ੍ਹੇ ਵਿੱਚ ਚਾਰ ਜਾਨਾਂ ਲੈ ਲਈ ਤੇ ਕਈ ਲੋਕ ਜ਼ਖ਼ਮੀ ਹੋਣ ਦੀ ਖਬਰ ਹੈ। ਧੂੰਏ ਕਰਕੇ ਕਈ ਹਾਦਸੇ ਹੋਏ ਜਿਨ੍ਹਾਂ ਵਿੱਚ ਚਾਰ ਮੌਤਾਂ ਦੀ ਪੁਸ਼ਟੀ ਹੋਈ ਹੈ।

ਪਹਿਲਾ ਹਾਦਸਾ ਦੇਰ ਰਾਤ ਸੇਖਾ ਰੋਢ 'ਤੇ ਹੋਇਆ ਜਿੱਥੇ ਇੱਕ ਇਨੋਵਾ ਕਾਰ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਇੱਕ ਬੱਚੇ ਸਣੇ ਚਾਰ ਜਣਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਸੇ ਤਰ੍ਹਾਂ ਇੱਕ ਹਾਦਸਾ ਬਰਨਾਲਾ ਦੀ ਸਬ ਜੇਲ੍ਹ ਕੋਲ ਹੋਇਆ ਜਿੱਥੇ ਕਈ ਗੱਡੀਆਂ ਇੱਕ-ਦੂਜੇ ਨਾਲ ਟਕਰਾ ਗਈਆਂ। ਇਸ ਹਾਦਸੇ ਵਿੱਚ ਕਈ ਲੋਕ ਜ਼ਖ਼ਮੀ ਹੋ ਗਏ।

ਇੱਕ ਹੋਰ ਹਾਦਸਾ ਪੱਤੀ ਰੋਡ 'ਤੇ ਹੋਇਆ। ਇੱਥੇ ਮੋਟਰਸਾਈਕਲ ਟਰੱਕ ਨਾਲ ਟਕਰਾ ਗਿਆ। ਇਸ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ।