ਬਠਿੰਡਾ ਨੇੜੇ ਭਿਆਨਕ ਹਾਦਸਾ, ਚਾਰ ਮੌਤਾਂ, 12 ਜ਼ਖ਼ਮੀ
ਏਬੀਪੀ ਸਾਂਝਾ | 28 Nov 2019 06:44 PM (IST)
ਇੱਥੋਂ ਨੇੜਲੇ ਪਿੰਡ ਹਰਿਰਾਏਪੁਰ ਕੋਲ ਭਿਆਨਕ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਤੇ 12 ਜਣੇ ਗੰਭੀਰ ਜ਼ਖ਼ਮੀ ਹੋ ਗਏ। ਹਾਦਸਾ ਪ੍ਰਾਈਵੇਟ ਬੱਸ ਤੇ ਬਲੇਨੋ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋਣ ਕਰਕੇ ਵਾਪਰਿਆ।
ਬਠਿੰਡਾ: ਇੱਥੋਂ ਨੇੜਲੇ ਪਿੰਡ ਹਰਿਰਾਏਪੁਰ ਕੋਲ ਭਿਆਨਕ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਤੇ 12 ਜਣੇ ਗੰਭੀਰ ਜ਼ਖ਼ਮੀ ਹੋ ਗਏ। ਹਾਦਸਾ ਪ੍ਰਾਈਵੇਟ ਬੱਸ ਤੇ ਬਲੇਨੋ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋਣ ਕਰਕੇ ਵਾਪਰਿਆ। ਹਾਸਲ ਜਾਣਕਾਰੀ ਮੁਤਾਬਕ ਪ੍ਰਾਈਵੇਟ ਬੱਸ ਫਰੀਦਕੋਟ ਜਾ ਰਹੀ ਸੀ। ਤੇਜ਼ ਰਫਤਾਰ ਕਾਰ ਨਾਲ ਟਕਰਾ ਕੇ ਪਲਟ ਗਈ। ਹਾਦਸਾ ਇੰਨਾ ਭਾਇਨਕ ਸੀ ਕਿ ਕਾਰ ਦਾ ਅਗਲਾ ਹਿੱਸਾ ਤਬਾਹ ਹੋ ਗਿਆ।