ਫ਼ਰੀਦਕੋਟ: ਕੋਟਕਪੂਰਾ ਰੋਡ 'ਤੇ ਤੇਜ਼ ਰਫ਼ਤਾਰ ਆਲਟੋ ਕਾਰ ਨੇ ਬਾਈਕ ਸਵਾਰ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਦੋ ਜਣੇ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਦੀ ਹਸਪਤਾਲ ਵਿੱਚ ਇਲਾ ਦੌਰਾਨ ਮੌਤ ਹੋ ਗਈ। ਕਾਰ ਨੂੰ ਪੁਲਿਸ ਮੁਲਾਜ਼ਮ ਚਲਾ ਰਿਹਾ ਸੀ। ਉਸ ਨਾਲ ਇੱਕ ਨਰਸ ਸੀ ਜਿਸ ਕਰਕੇ ਮਾਮਲਾ ਸ਼ੱਕੀ ਬਣ ਗਿਆ ਹੈ।

 

ਹਾਸਲ ਜਾਣਕਾਰੀ ਮੁਤਾਬਕ ਫ਼ਰੀਦਕੋਟ ਦਾ ਰਹਿਣ ਵਾਲਾ ਦਰਸ਼ਨ ਸਿੰਘ ਆਪਣੀ ਬਾਈਕ 'ਤੇ ਕੋਟਕਪੂਰਾ ਤੋਂ ਫ਼ਰੀਦਕੋਟ ਵੱਲ ਆ ਰਿਹਾ ਸੀ। ਰਸਤੇ ਵਿੱਚ ਪਿੱਛੋਂ ਆਲਟੋ ਕਾਰ ਨੇ ਟੱਕਰ ਮਾਰ ਦਿੱਤੀ। ਕਾਰ ਵਿੱਚ ਇੱਕ ਮੁੰਡਾ ਤੇ ਕੁੜੀ ਸਵਾਰ ਸੀ। ਕਾਰ ਚਾਲਕ ਗੁਰਪ੍ਰੀਤ ਸਿੰਘ ਪੁਲਿਸ ਮੁਲਾਜ਼ਮ ਹੈ ਜੋ ਕੋਟਕਪੂਰਾ ਸਦਰ ਵਿੱਚ ਤਾਇਨਾਤ ਹੈ। ਉਸ ਨਾਲ ਬੈਠੀ ਕੁੜੀ ਮਨਪ੍ਰੀਤ ਕੌਰ ਸਮਾਲਸਰ ਹਸਪਤਾਲ ਵਿੱਚ ਨਰਸ ਦੀ ਨੌਕਰੀ ਕਰਦੀ ਹੈ।

ਕੁੜੀ ਦੀ ਸੱਸ ਨੇ ਕਿਹਾ ਕਿ ਮਨਪ੍ਰੀਤ ਕੌਰ ਆਪਣੇ ਸਹੁਰਾ ਘਰ ਪਿੰਡ ਰੋੜੇ ਤੋਂ ਪੇਕੇ ਗੋਲੇਵਾਲਾ ਨੂੰ ਜਾਣ ਲਈ ਬੱਸ ਵਿੱਚ ਬੈਠੀ ਸੀ। ਉਹ ਇਸ ਮੁੰਡੇ ਨਾਲ ਕਾਰ ਵਿੱਚ ਕਿਵੇਂ ਬੈਠੀ ਪਤਾ ਨਹੀਂ। ਉਸ ਨੇ ਕਿਹਾ ਮੁੰਡੇ ਨੇ ਸਾਜਿਸ਼ ਤਹਿਤ ਉਸ ਨੂੰ ਕਾਰ ਵਿੱਚ ਬਿਠਾਇਆ ਹੋਵੇਗਾ। ਦੂਜੇ ਪਾਸੇ ਕਾਰ ਚਾਲਕ ਇਸ ਬਾਰੇ ਕੁਝ ਨਹੀਂ ਦੱਸ ਰਿਹਾ।