ਖੰਨਾ: ਪਿੰਡ ਬੀਜਾ ਕੋਲ ਨੈਸ਼ਨਲ ਹਾਈਵੇ 'ਤੇ ਧੁੰਦ ਤੇ ਤੇਜ਼ ਰਫਤਾਰ ਕਾਰਨ ਟਰੱਕ ਤੇ ਜੀਪ ਦੀ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ਵਿੱਚ ਜੀਪ ਸਵਾਰ ਡਰਾਈਵਰ ਦੀ ਮੌਤ ਹੋ ਗਈ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਕੈਬਨ ਤੋੜ ਕੇ ਕਰੇਨ ਦੀ ਮਦਦ ਨਾਲ ਪੁਲਿਸ ਤੇ ਲੋਕਾਂ ਨੇ ਇੱਕ ਘੰਟੇ ਵਿੱਚ ਡਰਾਈਵਰ ਨੂੰ ਬਹਾਰ ਕੱਢਿਆ। ਮ੍ਰਿਤਕ ਡਰਾਈਵਰ ਦਾ ਨਾਂ ਯੁਗਿੰਦਰ ਸਿੰਘ ਤੇ ਉਹ ਪਿੰਡ ਪੰਗਾਰਪੁਰ ਡੇਰਾਬਸੀ ਕੋਲ ਦਾ ਰਹਿਣ ਵਾਲਾ ਹੈ।
ਮੌਕੇ 'ਤੇ ਪੁੱਜੇ ਪੀਸੀਆਰ ਦੇ ਏਐਸਆਈ ਸੰਜੀਵ ਕੁਮਾਰ ਨੇ ਦੱਸਿਆ ਕਿ ਧੁੰਦ ਕਾਰਨ ਇਹ ਹਾਦਸਾ ਤਕਰੀਬਨ ਸੱਤ ਵਜੇ ਵਾਪਰਿਆ। ਇਸ ਵਿੱਚ ਮੌਕੇ 'ਤੇ ਹੀ ਡਰਾਈਵਰ ਯੁਗਿੰਦਰ ਸਿੰਘ ਪਿੰਡ ਪੰਗਾਰਪੁਰ ਡੇਰਾ ਬੱਸੀ ਕੋਲ ਦਾ ਰਹਿਣ ਵਾਲਾ ਦੀ ਮੌਤ ਹੋ ਗਈ।
ਜੰਮੂ ਦੇ ਰਹਿਣ ਵਾਲੇ ਟਰੱਕ ਡਰਾਈਵਰ ਸੁਦੇਸ਼ ਕੁਮਾਰ ਨੇ ਦੱਸਿਆ ਕਿ ਉਹ ਦਿੱਲੀ ਤੋਂ ਪਠਾਨਕੋਟ ਸਕਰੈਪ ਲੈ ਕੇ ਜਾ ਰਿਹਾ ਸੀ। ਬੀਜਾ ਪੁਲ 'ਤੇ ਗੱਡੀ ਦੀ ਸਾਫ਼ਟ ਟੁੱਟ ਗਈ। ਧੁੰਦ ਕਾਰਨ ਆਪਣੀ ਗੱਡੀ ਖੜ੍ਹੀ ਕਰ ਹੋਰ ਗੱਡੀਆਂ ਨੂੰ ਇੱਕ ਪਾਸਿਓਂ ਕੱਢ ਰਿਹਾ ਸੀ। ਅਚਾਨਕ ਤੇਜ਼ ਰਫਤਾਰ ਨਾਲ ਬਲੈਰੋ ਕੈਂਪਰ ਨੇ ਪਿੱਛੇ ਆ ਕੇ ਟੱਕਰ ਮਾਰੀ ਤੇ ਹਾਦਸਾ ਵਾਪਰ ਗਿਆ।
ਖੰਨਾ ਨੇੜੇ ਭਿਆਨਕ ਹਾਦਸਾ, ਕਰੇਨ ਨਾਲ ਕੈਬਨ ਵੱਢ ਕੇ ਮ੍ਰਿਤਕ ਨੂੰ ਕੱਢਿਆ
ਏਬੀਪੀ ਸਾਂਝਾ
Updated at:
12 Dec 2019 11:40 AM (IST)
ਪਿੰਡ ਬੀਜਾ ਕੋਲ ਨੈਸ਼ਨਲ ਹਾਈਵੇ 'ਤੇ ਧੁੰਦ ਤੇ ਤੇਜ਼ ਰਫਤਾਰ ਕਾਰਨ ਟਰੱਕ ਤੇ ਜੀਪ ਦੀ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ਵਿੱਚ ਜੀਪ ਸਵਾਰ ਡਰਾਈਵਰ ਦੀ ਮੌਤ ਹੋ ਗਈ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਕੈਬਨ ਤੋੜ ਕੇ ਕਰੇਨ ਦੀ ਮਦਦ ਨਾਲ ਪੁਲਿਸ ਤੇ ਲੋਕਾਂ ਨੇ ਇੱਕ ਘੰਟੇ ਵਿੱਚ ਡਰਾਈਵਰ ਨੂੰ ਬਹਾਰ ਕੱਢਿਆ। ਮ੍ਰਿਤਕ ਡਰਾਈਵਰ ਦਾ ਨਾਂ ਯੁਗਿੰਦਰ ਸਿੰਘ ਤੇ ਉਹ ਪਿੰਡ ਪੰਗਾਰਪੁਰ ਡੇਰਾਬਸੀ ਕੋਲ ਦਾ ਰਹਿਣ ਵਾਲਾ ਹੈ।
- - - - - - - - - Advertisement - - - - - - - - -