ਚੰਡੀਗੜ੍ਹ: ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਬਿਕਰਮ ਮਜੀਠੀਆ ਵਿੱਚ ਕੋਈ ਫਰਕ ਨਹੀਂ। ਉਨ੍ਹਾਂ ਕਿਹਾ ਜੇ ਪੰਜਾਬ ਵਿੱਚ ਨਸ਼ੇ ਤੇ ਗੈਂਗਸਟਰਾਂ ਬਾਰੇ ਗੱਲ ਹੋਵੇਗੀ ਤਾਂ ਮਜੀਠੀਏ ਦਾ ਨਾਮ ਤਾਂ ਆਵੇਗਾ ਹੀ।
ਗੈਂਗਸਟਰ ਜੱਗੂ ਭਗਵਾਨਪੁਰੀ ਦੀ ਜਾਨ ਨੂੰ ਜੇਲ੍ਹ ਵਿੱਚ ਖ਼ਤਰੇ ਦੀ ਗੱਲ 'ਤੇ ਰੰਧਾਵਾ ਨੇ ਕਿਹਾ ਜੇਲ੍ਹ ਵਿੱਚ ਕਿਸੇ ਨੂੰ ਵੀ ਖ਼ਤਰਾ ਨਹੀਂ। ਜੇਕਰ ਕੋਈ ਅਜਿਹੀ ਗਤੀਵਿਧੀ ਹੁੰਦੀ ਹੈ ਤਾਂ ਉਸ 'ਤੇ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ। ਭਗਵਾਨਪੁਰੀਏ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਡਰ ਹੈ ਕੇ ਪੁਲਿਸ ਉਸ ਦਾ ਐਂਨਕਾਉਂਟਰ ਕਰ ਦੇਵੇਗੀ।
ਉਧਰ ਰੰਧਾਵਾ ਦਾ ਕਹਿਣਾ ਹੈ ਕੇ ਜੱਗੂ ਕਿਸ ਦਾ ਆਦਮੀ ਹੈ, ਇਹ ਅਦਾਲਤ ਤਹਿ ਕਰੇਗੀ। ਉਨ੍ਹਾਂ ਕਿਹਾ ਨਾ ਤਾ ਸਾਡੇ ਕਿਸੇ ਅੱਤਵਾਦੀ ਨਾਲ ਤੇ ਨਾ ਹੀ ਕਿਸੇ ਗੈਂਗਸਟਰ ਨਾਲ ਸਬੰਧ ਰਹੇ ਹਨ। ਰੰਧਾਵਾ ਦਾ ਇਹ ਵੀ ਕਹਿਣਾ ਹੈ ਕਿ ਅਕਾਲੀ ਬੇਅਦਬੀ ਦੇ ਮਾਮਲੇ ਨੂੰ ਦਬਾਉਣ ਲਈ ਇਸ ਮੁੱਦੇ ਨੂੰ ਚੁੱਕ ਰਹੇ ਹਨ।
ਸੁਖਜਿੰਦਰ ਰੰਧਾਵਾ ਨੇ ਗੈਂਗਸਟਰ ਜੱਗੂ ਭਗਵਾਨਪੁਰੀਏ ਤੇ ਮਜੀਠੀਆ ਨੂੰ ਇੱਕੋ ਤੱਕੜੀ ਤੋਲਿਆ
ਏਬੀਪੀ ਸਾਂਝਾ
Updated at:
11 Dec 2019 06:06 PM (IST)
ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਬਿਕਰਮ ਮਜੀਠੀਆ ਵਿੱਚ ਕੋਈ ਫਰਕ ਨਹੀਂ। ਉਨ੍ਹਾਂ ਕਿਹਾ ਜੇ ਪੰਜਾਬ ਵਿੱਚ ਨਸ਼ੇ ਤੇ ਗੈਂਗਸਟਰਾਂ ਬਾਰੇ ਗੱਲ ਹੋਵੇਗੀ ਤਾਂ ਮਜੀਠੀਏ ਦਾ ਨਾਮ ਤਾਂ ਆਵੇਗਾ ਹੀ।
- - - - - - - - - Advertisement - - - - - - - - -