ਧੁੰਦ ਕਾਰਨ ਸਕੂਲ ਬੱਸ ਪਲਟੀ
ਏਬੀਪੀ ਸਾਂਝਾ | 05 Dec 2019 11:50 AM (IST)
ਅੱਜ ਸਵੇਰੇ ਨੇੜਲੇ ਪਿੰਡ ਜਨੇਰ ਵਿੱਚ ਪ੍ਰਾਈਵੇਟ ਸਕੂਲ ਦੀ ਬੱਸ ਪਲਟ ਗਈ। ਹਾਦਸੇ ਵਿੱਚ 10-15 ਬੱਚਿਆਂ ਨੂੰ ਸੱਟਾਂ ਲੱਗੀਆਂ ਹਨ ਪਰ ਡਰਾਈਵਰ ਦੀ ਹਾਲਤ ਗੰਭੀਰ ਹੈ। ਇਹ ਹਾਦਸਾ ਧੁੰਦ ਕਾਰਨ ਵਾਪਰਿਆ।
ਮੋਗਾ: ਅੱਜ ਸਵੇਰੇ ਨੇੜਲੇ ਪਿੰਡ ਜਨੇਰ ਵਿੱਚ ਪ੍ਰਾਈਵੇਟ ਸਕੂਲ ਦੀ ਬੱਸ ਪਲਟ ਗਈ। ਹਾਦਸੇ ਵਿੱਚ 10-15 ਬੱਚਿਆਂ ਨੂੰ ਸੱਟਾਂ ਲੱਗੀਆਂ ਹਨ ਪਰ ਡਰਾਈਵਰ ਦੀ ਹਾਲਤ ਗੰਭੀਰ ਹੈ। ਇਹ ਹਾਦਸਾ ਧੁੰਦ ਕਾਰਨ ਵਾਪਰਿਆ। ਪੁਲਿਸ ਮੁਤਾਬਕ ਧੁੰਦ ਕਾਰਨ ਸਕੂਲ ਬੱਸ ਇੱਕ ਟਰੱਕ ਨਾਲ ਟਕਰਾ ਕੇ ਖੇਤਾਂ ਵਿੱਚ ਪਲਟ ਗਈ। ਬੱਸ ਵਿੱਚ ਤਕਰੀਬਨ 40 ਬੱਚੇ ਸੀ। ਇਨ੍ਹਾਂ ਵਿੱਚੋਂ 10-15 ਬੱਚਿਆਂ ਨੂੰ ਸੱਟਾਂ ਲੱਗੀਆਂ ਹਨ।