ਖੰਨਾ: ਇੱਥੇ ਕਸ਼ਮੀਰ ਗਾਰਡਨ ਪੈਲੇਸ ਵਿੱਚ ਵਿਆਹ ਸਮਾਗਮ ਦੌਰਾਨ ਗੋਲੀ ਚੱਲ ਗਈ। ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ। ਜਦੋਂ ਗੋਲੀ ਚੱਲੀ ਉਸ ਵੇਲੇ ਬੱਬੂ ਮਾਨ ਦਾ ਅਖਾੜ ਲੱਗਾ ਹੋਇਆ ਸੀ। ਪੁਲਿਸ ਮੌਕੇ 'ਤੇ ਪਹੁੰਚ ਕੇ ਪੜਤਾਲ ਕਰ ਰਹੀ ਹੈ।
ਗੋਲੀ ਚੱਲ਼ਣ ਨਾਲ ਹਾਹਾਕਾਰ ਮੱਚ ਗਈ। ਸ਼ਗਨਾਂ ਦੇ ਕੰਮ ਵਿੱਚ ਵਿਘਨ ਪੈ ਗਿਆ। ਪੈਲੇਸ ਵਿੱਚ ਖਮਾਣੋ ਦੇ ਐਨਆਰਆਈ ਹਰਜੀਤ ਸਿੰਘ ਦੀ ਬੇਟੀ ਦਾ ਵਿਆਹ ਸੀ। ਉਨ੍ਹਾਂ ਨੇ ਹੀ ਪੈਲੇਸ ਬੁੱਕ ਕਰਵਾਇਆ ਸੀ। ਵਿਆਹ ਵਿੱਚ ਬੱਬੂ ਮਾਨ ਦਾ ਅਖਾੜ ਲਵਾਇਆ ਸੀ। ਇਸੇ ਦੌਰਾਨ ਅਚਾਨਕ ਗੋਲੀ ਚੱਲ਼ ਗਈ।
ਪੈਲੇਸ ਦੇ ਮੈਨੇਜ਼ਰ ਨੇ ਕਿਹਾ ਕਿ ਉਨ੍ਹਾਂ ਸਿਰਫ ਪੈਲੇਸ ਕਰਾਏ 'ਤੇ ਦਿੱਤਾ ਸੀ। ਖੁਮਾਣੋ ਦੇ ਰਹਿਣ ਵਾਲੇ ਐਨਆਰਆਈ ਪਰਿਵਾਰ ਨੇ ਪੈਲੇਸ ਬੁੱਕ ਕਰਵਾਇਆ ਸੀ। ਲੜਕੇ ਵਾਲੇ ਪਰਿਵਾਰ ਦਾ ਉਨ੍ਹਾਂ ਨੂੰ ਕੋਈ ਪਤਾ ਨਹੀਂ।
ਦਰਅਸਲ ਸੰਗੀਤ ਸਮਾਗਮ ਦੌਰਾਨ ਹੀ ਅਚਾਨਕ ਗੋਲੀ ਚੱਲ ਗਈ। ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਇਹ ਗੋਲੀ ਰੰਜਿਸ਼ ਨਾਲ ਮਾਰੀ ਜਾਂ ਫਿਰ ਅਚਨਚੇਤ ਚੱਲ਼ੀ ਹੈ।
ਬੁੱਬੂ ਮਾਨ ਦੇ ਅਖਾੜੇ 'ਚ ਚੱਲੀ ਗੋਲੀ, ਇੱਕ ਮੌਤ
ਏਬੀਪੀ ਸਾਂਝਾ
Updated at:
04 Dec 2019 06:39 PM (IST)
ਇੱਥੇ ਕਸ਼ਮੀਰ ਗਾਰਡਨ ਪੈਲੇਸ ਵਿੱਚ ਵਿਆਹ ਸਮਾਗਮ ਦੌਰਾਨ ਗੋਲੀ ਚੱਲ ਗਈ। ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ। ਜਦੋਂ ਗੋਲੀ ਚੱਲੀ ਉਸ ਵੇਲੇ ਬੱਬੂ ਮਾਨ ਦਾ ਅਖਾੜ ਲੱਗਾ ਹੋਇਆ ਸੀ। ਪੁਲਿਸ ਮੌਕੇ 'ਤੇ ਪਹੁੰਚ ਕੇ ਪੜਤਾਲ ਕਰ ਰਹੀ ਹੈ।
- - - - - - - - - Advertisement - - - - - - - - -