Moga news: ਮੋਗਾ ਦੇ ਪਿੰਡ ਬੁੱਟਰ ਕਲਾਂ ਵਿੱਚ ਅੱਜ ਸ਼ਾਮ ਇੱਕ ਤੇਜ਼ ਰਫਤਾਰ ਆਲਟੋ ਕਾਰ ਨੇ ਸੜਕ ਕਿਨਾਰੇ ਖੜ੍ਹੇ ਟਰੈਕਟਰ-ਟਰਾਲੀ ਚ,ਟੱਕਰ ਮਾਰ ਦਿੱਤੀ। ਇਸ ਦੌਰਾਨ ਪਿਓ ਅਤੇ ਧੀ ਮੌਤ ਹੋ ਗਈ ਅਤੇ ਪੁੱਤ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਮੋਗਾ ਦੇ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਹਾਦਸੇ ਦੀ ਸਾਰੀ ਘਟਨਾ ਵਰਕਸ਼ਾਪ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ। ਜਾਣਕਾਰੀ ਮੁਤਾਬਕ ਕਾਰ ਚਾਲਕ ਆਪਣੇ ਪਰਿਵਾਰ ਨਾਲ ਦਵਾਈ ਲੈਣ ਮੋਗਾ ਜਾ ਰਹੇ ਸੀ ਤਾਂ ਬੁੱਟਰ ਕਲਾਂ ਦੇ ਕੋਲ ਲਿੰਕ ਰੋਡ ‘ਤੇ ਸੜਕ ਕਿਨਾਰੇ ਖੜ੍ਹੇ ਟਰੈਕਟਰ ਟਰਾਲੀ ਵਿੱਚ ਟਕਰਾ ਗਈ।
ਇਹ ਵੀ ਪੜ੍ਹੋ: AAP: 40 ਦੇਸ਼ਾਂ ਦੇ ਡੈਲੀਗੇਟ ਆਪਣੇ-ਆਪਣੇ ਦੇਸ਼ਾਂ ‘ਚ ਲਾਗੂ ਕਰਨਗੇ ਪੰਜਾਬ ਦਾ 'ਹੈਲਥ ਮਾਡਲ'
ਇਸ ਵਿੱਚ ਮੇਹਰ ਸਿੰਘ 70 ਸਾਲ ਅਤੇ ਹਰਪ੍ਰੀਤ ਕੌਰ 34 ਸਾਲ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਗੱਡੀ ਚਾਲਕ ਹਰਪ੍ਰੀਤ ਕੌਰ ਦਾ ਪੁੱਤਰ ਬੇਅੰਤ ਸਿੰਘ 24 ਸਾਲ ਜ਼ਖ਼ਮੀ ਹੋ ਗਿਆ। ਇਸ ਨੂੰ ਮੋਗਾ ਦੇ ਮੇਡੀਸਿਟੀ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ।
ਉੱਥੇ ਹੀ ਪੁਲਿਸ਼ ਅਧਿਕਾਰੀ ਨੇ ਦੱਸਿਆ ਕਿ ਮੇਹਰ ਸਿੰਘ ਆਪਣੀ ਧੀ ਅਤੇ ਆਪਣੇ ਦੋਹਤੇ ਨਾਲ ਮੋਗਾ ਆਪਣੀ ਲਈ ਦਵਾਈ ਲੈਣ ਜਾ ਰਹੇ ਸੀ ਤਾਂ ਰਸਤੇ ਵਿੱਚ ਪੈਂਦੇ ਪਿੰਡ ਬੁੱਟਰ ਕਲਾਂ ਲਿੰਕ ਰੋਡ ‘ਤੇ ਇਨ੍ਹਾਂ ਦੀ ਗੱਡੀ ਦਾ ਸੰਤੁਲਨ ਬਿਗੜ ਗਿਆ ਅਤੇ ਸੜਕ ਦੇ ਕਿਨਾਰੇ ਖੜ੍ਹੀ ਟਰੈਕਟਰ-ਟਰਾਲੀ ਨਾਲ ਟਕਰਾ ਗਈ। ਇਸ ਦੌਰਾਨ ਪਿਓ ਅਤੇ ਧੀ ਦੀ ਮੌਤ ਹੋ ਗਈ। ਦੋਹਾਂ ਦੀ ਲਾਸ਼ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਰਖਵਾ ਦਿੱਤਾ ਗਿਆ ਹੈ। ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਜੋ ਵੀ ਕਾਰਵਾਈ ਹੋਵੇਗੀ, ਉਹ ਅਮਲ ਵਿੱਚ ਲਿਆਂਦੀ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।