ਪਟਿਆਲਾ: ਦੇਰ ਰਾਤ ਹੋਏ ਸੜਕ ਹਾਦਸੇ ਵਿੱਚ ਦ੍ਰੋਣਾਚਾਰੀਆ ਐਵਾਰਡੀ ਪਹਿਲਵਾਨ ਸੁਖਚੈਨ ਸਿੰਘ ਚੀਮਾ ਦੀ ਮੌਤ ਹੋ ਗਈ। ਇਹ ਦਰਦਨਾਕ ਹਾਦਸਾ ਸੰਗਰੂਰ ਰੋਡ ਨੂੰ ਚੰਡੀਗੜ੍ਹ ਰੋਡ ਨਾਲ ਜੋੜਨ ਵਾਲੇ ਬਾਈਪਾਸ 'ਤੇ ਪਿੰਡ ਮੈਣ ਨੇੜੇ ਵਾਪਰਿਆ। ਰੈਸਲਲਿੰਗ ਕੋਚ ਸੁਖਚੈਨ ਚੀਮਾ ਕਿਸੇ ਸਮੇਂ ਦੇ ਮਸ਼ਹੂਰ ਰਹੇ ਕੇਸਰ ਪਹਿਲਵਾਨ ਦੇ ਬੇਟੇ ਸਨ। ਹਾਦਸੇ ਵਿੱਚ ਦੂਜੀ ਗੱਡੀ ਦੇ ਡਰਾਈਵਰ ਦੀ ਵੀ ਮੌਤ ਹੋ ਗਈ।
ਪਹਿਲਵਾਨ ਚੀਮਾ ਲੀਵਾ ਕਾਰ ਵਿੱਚ ਕਿਸੇ ਨਿੱਜੀ ਕੰਮ ਤੋਂ ਘਰ ਪਰਤ ਰਹੇ ਸੀ। ਬਾਈਪਾਸ 'ਤੇ ਤੇਜ਼ ਰਫਤਾਰ ਆਲਟੋ ਕਾਰ ਨੇ ਚੀਮਾ ਦੀ ਗੱਡੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਦੌਰਾਨ ਚੀਮਾ ਦੀ ਗੱਡੀ ਡ੍ਰੇਨ ਵਿੱਚ ਜਾ ਡਿੱਗੀ। ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਬਾਈਪਾਸ 'ਤੇ ਲਾਈਟ ਦਾ ਕੋਈ ਪ੍ਰਬੰਧ ਨਹੀਂ। ਇਸ ਕਰਕੇ ਹੀ ਅਕਸਰ ਹਾਦਸੇ ਹਨ। ਚੀਮਾ ਦੀ ਦੁਖਦਾਈ ਮੌਤ ਕਾਰਨ ਪੂਰੇ ਸ਼ਹਿਰ ਵਿੱਚ ਸੋਗ ਦੀ ਲਹਿਰ ਹੈ। ਕੱਲ੍ਹ ਨੂੰ ਸੁਖਚੈਨ ਸਿੰਘ ਚੀਮਾ ਦਾ ਅੰਤਿਮ ਸੰਸਕਾਰ ਹੋਵੇਗਾ।