ਇੰਦਰਪ੍ਰੀਤ ਚੱਢਾ ਖੁਦਕੁਸ਼ੀ ਮਾਮਲੇ 'ਚ ਪੁਲਿਸ ਵੱਲੋਂ ਹੋਰ ਕੇਸ ਦਰਜ
ਏਬੀਪੀ ਸਾਂਝਾ | 11 Jan 2018 10:23 AM (IST)
ਚੰਡੀਗੜ੍ਹ: ਇੰਦਰਪ੍ਰੀਤ ਚੱਢਾ ਖੁਦਕੁਸ਼ੀ ਮਾਮਲੇ 'ਚ ਪੁਲਿਸ ਨੇ ਉਨਾਂ ਦੇ ਭਰਾ ਹਰਜੀਤ ਸਿੰਘ ਚੱਢਾ ਤੇ ਸਥਾਲਕ ਲੀਡਰ ਮਨਦੀਪ ਸਿੰਘ ਮੰਨਾ ਖਿਲਾਫ ਵੀ ਕੇਸ ਦਰਜ ਕੀਤਾ ਹੈ। ਮਾਮਲੇ ਵਿੱਚ ਇਸ ਤੋਂ ਪਹਿਲਾਂ 11 ਲੋਕਾਂ ਖਿਲਾਫ ਐਫਆਈਆਰ ਦਰਜ ਕੀਤੀ ਜਾ ਚੁੱਕੀ ਹੈ। ਪੁਲਿਸ ਨੇ ਇੰਦਰਪ੍ਰੀਤ ਚੱਢਾ ਵੱਲੋਂ ਲਿਖੇ ਖੁਦਕੁਸ਼ੀ ਨੋਟ ਦੇ ਆਧਾਰ ਤੇ ਕਾਰਵਾਈ ਕੀਤੀ ਹੈ। ਅਸ਼ਲੀਲ ਵੀਡੀਉ ਕਾਂਡ ਮਾਮਲੇ ਚ ਮੁਲਜ਼ਮ ਚਰਨਜੀਤ ਚੱਢਾ ਦੀ ਅਗਾਊਂ ਜ਼ਮਾਨਤ ਅਰਜ਼ੀ 'ਤੇ ਅੱਜ ਅਦਾਲਤ ਚ ਸੁਣਵਾਈ ਹੋਵੇਗੀ। ਬੁੱਧਵਾਰ ਨੂੰ ਪੁਲਿਸ ਵੱਲੋਂ ਰਿਕਾਰਡ ਪੇਸ਼ ਨਾ ਕੀਤੇ ਜਾਣ ਕਾਰਨ ਸੁਣਵਾਈ ਅੱਜ ਪਾ ਦਿੱਤੀ ਗਈ।