ਚੰਡੀਗੜ੍ਹ: ਕਿਸਾਨ ਅੰਦੋਲਨ ਵਿੱਚ ਨੌਜਵਾਨਾਂ ਦੇ ਲੀਡਰ ਵਜੋਂ ਉੱਭਰੇ ਲੱਖਾ ਸਿਧਾਣਾ ਦਾ ਫੇਸਬੁੱਕ ਪੇਜ ਹਟਾ ਦਿੱਤਾ ਗਿਆ ਹੈ। ਉਂਝ ਇਹ ਕਾਰਵਾਈ ਭਾਰਤ ਵਿੱਚ ਕੀਤੀ ਗਈ ਹੈ। ਹੋਰ ਮੁਲਕਾਂ ਵਿੱਚ ਲੱਖਾ ਸਿਧਾਣਾ ਦਾ ਪੇਜ ਚੱਲ ਰਿਹਾ ਹੈ।
ਦੱਸ ਦਈਏ ਕਿ ਗਣਤੰਤਰ ਦਿਵਸ ਮੌਕੇ ਲਾਲ ਕਿਲੇ ’ਤੇ ਵਾਪਰੀਆਂ ਘਟਨਾਵਾਂ ਲਈ ਲੱਖਾ ਸਿਧਾਣਾ ਨੂੰ ਦੋਸ਼ੀ ਠਹਿਰਾਉਂਦਿਆਂ ਦਿੱਲੀ ਪੁਲਿਸ ਨੇ ਉਸ ਦੀ ਗ੍ਰਿਫ਼ਤਾਰੀ ’ਤੇ ਇੱਕ ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਹੈ। ਇਸ ਮਗਰੋਂ ਲੱਖਾ ਸਿਧਾਣਾ ਨੇ ਪੁਲਿਸ ਨੂੰ ਵੰਗਾਰਦਿਆਂ ਬਠਿੰਡਾ ਦੇ ਪਿੰਡ ਮਹਿਰਾਜ ਵਿੱਚ ਰੈਲੀ ਕੀਤੀ ਸੀ। ਉਸ ਮਗਰੋਂ ਪੁਲਿਸ ਲੱਖਾ ਸਿਧਾਣਾ ਖਿਲਾਫ ਸਖਤ ਹੋ ਗਈ ਹੈ।
ਲੱਖਾ ਸਿਧਾਣਾ ਦੇ ਫੇਸਬੁੱਕ ਪੇਜ ਨਾਲ 3 ਲੱਖ ਤੋਂ ਵੱਧ ਫਾਲੋਅਰਜ਼ ਜੁੜੇ ਹੋਏ ਹਨ। ਉਹ ਅਕਸਰ ਹੀ ਫੇਸਬੁੱਕ ਉਪਰ ਲਾਈਵ ਹੋ ਕੇ ਆਪਣੀ ਗੱਲ ਰੱਖਦਾ ਰਹਿੰਦਾ ਹੈ। ਮਹਿਰਾਜ ਰੈਲੀ ਤੋਂ ਪਹਿਲਾਂ ਤੇ ਬਾਅਦ ਦੋ ਵੀਡੀਓ ਪਾ ਕੇ ਉਸ ਨੇ ਪੁਲਿਸ ਨੂੰ ਚੁਣੌਤੀ ਦਿੱਤੀ ਸੀ। ਸ਼ਾਇਦ ਇਸ ਲਈ ਹੀ ਸਰਕਾਰ ਨੇ ਫੇਸਬੁੱਕ ਪੇਜ ਹਟਵਾ ਦਿੱਤਾ ਹੈ।
ਲੱਖਾ ਸਿਧਾਣਾ ਦੇ ਪ੍ਰਸ਼ੰਸਕਾਂ ਦਾ ਦਾਅਵਾ ਹੈ ਕਿ ਸਰਕਾਰ ਨੇ ਉਸ ਦੇ ਪੇਜ ’ਤੇ ਪਾਬੰਦੀ ਲਾ ਦਿੱਤੀ ਹੈ, ਜਦੋਂਕਿ ਅਮਰੀਕਾ ਅਤੇ ਇਟਲੀ ਦੇ ਲੋਕ ਉਸ ਦਾ ਫੇਸਬੁੱਕ ਪੇਜ ਵੇਖ ਸਕਦੇ ਹਨ।
ਆਖਰ ਭਾਰਤ 'ਚ ਹੋਈ ਲੱਖਾ ਸਿਧਾਣਾ ਖਿਲਾਫ ਕਾਰਵਾਈ
ਏਬੀਪੀ ਸਾਂਝਾ
Updated at:
28 Feb 2021 10:18 AM (IST)
ਕਿਸਾਨ ਅੰਦੋਲਨ ਵਿੱਚ ਨੌਜਵਾਨਾਂ ਦੇ ਲੀਡਰ ਵਜੋਂ ਉੱਭਰੇ ਲੱਖਾ ਸਿਧਾਣਾ ਦਾ ਫੇਸਬੁੱਕ ਪੇਜ ਹਟਾ ਦਿੱਤਾ ਗਿਆ ਹੈ। ਉਂਝ ਇਹ ਕਾਰਵਾਈ ਭਾਰਤ ਵਿੱਚ ਕੀਤੀ ਗਈ ਹੈ। ਹੋਰ ਮੁਲਕਾਂ ਵਿੱਚ ਲੱਖਾ ਸਿਧਾਣਾ ਦਾ ਪੇਜ ਚੱਲ ਰਿਹਾ ਹੈ।
ਕਿਸਾਨ ਅੰਦੋਲਨ ਵਿੱਚ ਨੌਜਵਾਨਾਂ ਦੇ ਲੀਡਰ ਵਜੋਂ ਉੱਭਰੇ ਲੱਖਾ ਸਿਧਾਣਾ ਖਿਲਾਫ ਭਾਰਤ 'ਚ ਕਾਰਵਾਈ ਕੀਤੀ ਗਈ ਹੈ।
NEXT
PREV
Published at:
28 Feb 2021 10:18 AM (IST)
- - - - - - - - - Advertisement - - - - - - - - -