ਚੰਡੀਗੜ੍ਹ: ਪੰਜਾਬ ਅੰਦਰ ਕੋਰੋਨਾਵਾਇਰਸ ਦਾ ਪ੍ਰਸਾਰ ਲਗਾਤਾਰ ਵੱਧਦਾ ਜਾ ਰਿਹਾ ਹੈ। ਪੰਜਾਬ ਅੰਦਰ 10 ਦਿਨਾਂ ਤੋਂ ਵੀ ਘੱਟ 'ਚ ਐਕਟਿਵ ਕੇਸਾਂ ਦੀ ਗਿਣਤੀ ਦੁਗਣੀ ਹੋ ਗਈ ਹੈ। ਸੂਬੇ 'ਚ 16 ਮਾਰਚ ਤੱਕ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 11,942 ਸੀ, ਪਰ ਹੁਣ ਇਹ ਗਿਣਤੀ 23,000 ਦੇ ਕਰੀਬ ਪਹੁੰਚ ਗਈ ਹੈ। ਦੇਸ਼ ਵਿੱਚ ਮਹਾਰਾਸ਼ਟਰ ਮਗਰੋਂ ਪੰਜਾਬ ਕੋਰੋਨਾ ਕੇਸਾਂ ਦੇ ਐਕਟਿਵ ਮਾਮਲਿਆਂ ਵਿੱਚ ਦੂਜੇ ਨੰਬਰ ਤੇ ਹੈ। ਮਹਾਰਾਸ਼ਟਰ 9.6 ਫੀਸਦ ਦੇ ਨਾਲ ਪਹਿਲੇ ਨੰਬਰ ਤੇ ਹੈ ਜਦਕਿ ਪੰਜਾਬ 9.3 ਫੀਸਦ ਐਕਟਿਵ ਕੇਸ ਰੇਸ਼ੋ ਦੇ ਮੁਤਾਬਿਕ ਦੂਜੇ ਸਥਾਨ ਤੇ ਹੈ। ਇਸ ਦੇ ਨਾਲ ਹੀ ਇਸ ਸੂਚੀ ਵਿੱਚ ਚੰਡੀਗੜ੍ਹ 8.7 ਫੀਸਦ ਐਕਟਿਵ ਕੇਸਾਂ ਨਾਲ ਤੀਜੇ ਨੰਬਰ ਤੇ ਹੈ।

ਇਹ ਵੀ ਪੜ੍ਹੋ: ਆਪਣੀ ਨਵੀਂ ਕਾਰ ਨੂੰ ਬਣਾਓ ਇਕਦਮ ਫਿੱਟ, ਲੰਬੇ ਸਮੇਂ ਤੱਕ ਮੇਂਟਨੈੱਸ ਦੇ ਖਰਚੇ ਤੋਂ ਵੀ ਬਚੋ

ਪੰਜਾਬ ਐਕਟਿਵ ਕੇਸਾਂ ਦੇ ਮਾਮਲਿਆਂ ਵਿੱਚ ਟੌਪ ਤਿੰਨ ਸੂਬਿਆਂ ਵਿੱਚ ਆਉਂਦਾ ਹੈ। ਇਸ ਵਕਤ  ਦੇਸ਼ ਅੰਦਰ 3.95 ਲੱਖ ਐਕਟਿਵ ਕੋਰੋਨਾ ਕੇਸ ਹਨ। ਮਹਾਰਾਸ਼ਟਰ ਵਿੱਚ 2.47 ਲੱਖ ਐਕਟਿਵ ਕੇਸ ਹਨ। ਇਸ ਦੇ ਨਾਲ ਹੀ ਪੰਜਾਬ ਵਿੱਚ 22,937 ਐਕਟਿਵ ਕੇਸ ਹਨ। ਫਰਵਰੀ ਦੇ ਪਹਿਲੇ ਹਫ਼ਤੇ ਤੱਕ ਐਕਟਿਵ ਕੇਸਾਂ ਦੀ ਗਿਣਤੀ 2000 ਤੱਕ ਆ ਗਈ ਸੀ। ਜ਼ਿਕਰਯੋਗ ਹੈ ਕਿ ਪੰਜਾਬ ਦੇ ਗੁਆਂਢੀ ਸੂਬਿਆਂ ਵਿੱਚ ਕੇਸ ਪੰਜਾਬ ਨਾਲੋਂ ਬਹੁਤ ਘੱਟ ਹਨ। ਹਰਿਆਣਾ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 6,745, ਜੰਮੂ ਕਸ਼ਮੀਰ ਵਿੱਚ (1,593), ਹਿਮਾਚਲ ਪ੍ਰਦੇਸ਼ (1,654) ਅਤੇ ਚੰਡੀਗੜ੍ਹ ਵਿੱਚ ਐਕਟਿਵ ਕੇਸਾਂ ਦੀ ਗਿਣਤੀ (2,286) ਹੈ।

 

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋIphone ਲਈ ਕਲਿਕ ਕਰੋ