ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਮਜੀਠੀਆ ਦੀ ਜੈੱਡ ਸ਼੍ਰੇਣੀ ਸੁਰੱਖਿਆ ਵਾਪਸ ਲੈਣ ਮਗਰੋਂ ਚਰਚਾ ਹੈ ਕਿ ਹੋਰ ਲੀਡਰਾਂ ਦੀ ਸੁਰੱਖਿਆ ਦਾ ਵੀ ਰਿਵਿਊ ਹੋਏਗਾ। ਇਨ੍ਹਾਂ ਵਿੱਚੋਂ ਬਹੁਤੇ ਲੀਡਰਾਂ ਨੂੰ ਪੰਜਾਬ ਸਰਕਾਰ ਨੇ ਸੁਰੱਖਿਆ ਦਿੱਤੀ ਹੋਈ ਹੈ। ਸੁਰੱਖਿਆ ਹਾਸਲ ਕਰਨ ਵਾਲਿਆਂ ਵਿੱਚ ਅਕਾਲੀ ਦਲ ਤੇ ਕਾਂਗਰਸ ਦੇ ਲੀਡਰ ਸ਼ਾਮਲ ਹਨ।
ਦਰਅਸਲ ਸਾਹਮਣੇ ਆਇਆ ਹੈ ਕਿ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਪੁਲਿਸ ਸਕਿਓਰਿਟੀ ਦੀ ਕੁਝ ਲੋਕ ਗ਼ਲਤ ਵਰਤੋਂ ਕਰ ਰਹੇ ਹਨ। ਕੁਝ ਦਿਨ ਪਹਿਲਾਂ ਹੀ ਹੈਰੋਇਨ ਤੇ ਹਥਿਆਰਾਂ ਦੀ ਸਮੱਗਲਿੰਗ ’ਚ ਸਾਬਕਾ ਸਰਪੰਚ ਗੁਰਦੀਪ ਸਿੰਘ ਰਾਣਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਜਿਹਾ ਇੰਕਸ਼ਾਫ਼ ਹੋਇਆ ਹੈ। ਇਸੇ ਲਈ ਪੰਜਾਬ ਪੁਲਿਸ ਹੁਣ ਲੋਕਾਂ ਨੂੰ ਸਕਿਓਰਿਟੀ ਦੇਣ ਨਾਲ ਸਬੰਧਤ ਆਪਣੀ ਨੀਤੀ ਵਿੱਚ ਸੋਧ ਕਰੇਗੀ।
Big Breaking :ਕੇਂਦਰ ਸਰਕਾਰ ਨੇ ਬਿਕਰਮ ਮਜੀਠੀਆ ਦੀ ਹਟਾਈ Z ਸਕਿਉਰਟੀ
ਇਸ ਲਈ ਛੇਤੀ ਹੀ ਏਡੀਜੀਪੀ-ਸਕਿਓਰਿਟੀ ਦੀ ਅਗਵਾਈ ਹੇਠ ਕਮੇਟੀ ਬਣਾਈ ਜਾਵੇਗੀ। ਇਹ ਕਮੇਟੀ ਕਿਸੇ ਵੀ ਖ਼ਾਸ ਵਿਅਕਤੀ, ਸਿਆਸੀ ਲੀਡਰ ਜਾਂ ਅਦਾਕਾਰ ਨੂੰ ਦਿੱਤੀ ਜਾਣ ਵਾਲੀ ਸਕਿਓਰਿਟੀ ਲਈ ਮੌਜੂਦਾ ਨਿਯਮਾਂ ਦਾ ਮੁਲਾਂਕਣ ਕਰੇਗੀ। ਉਸ ਤੋਂ ਬਾਅਦ ਹੀ ਇਹ ਕਮੇਟੀ ਮੌਜੂਦਾ ਨਿਯਮਾਂ ਵਿੱਚ ਸੋਧ ਕਰਕੇ ਨਵੇਂ ਨਿਯਮ ਤੈਅ ਕਰੇਗੀ। ਤਦ ਜਾ ਕੇ ਸਕਿਓਰਿਟੀ ਮੁਹੱਈਆ ਕਰਵਾਉਣ ਬਾਰੇ ਨਵੀਂ ਨੀਤੀ ਜਾਰੀ ਕੀਤੀ ਜਾਵੇਗੀ।
ਇਸ ਨੀਤੀ ਅਧੀਨ ਜਿਹੜੇ ਲੋਕਾਂ ਦੀਆਂ ਅਰਜ਼ੀਆਂ ਸਬੰਧਤ ਨਿਯਮਾਂ ਤੇ ਖ਼ੁਫ਼ੀਆ ਏਜੰਸੀਆਂ ਦੀ ਰਿਪੋਰਟ ਉੱਤੇ ਖਰੀਆਂ ਉੱਤਰਨਗੀਆਂ, ਸਿਰਫ਼ ਉਨ੍ਹਾਂ ਹੀ ਲੋਕਾਂ ਨੂੰ ਸਕਿਓਰਿਟੀ ਦਿੱਤੀ ਜਾਵੇਗੀ। ਨੀਤੀ ਬਣਨ ਤੋਂ ਬਾਅਦ ਇਸ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮਨਜ਼ੂਰ ਕਰਵਾਇਆ ਜਾਵੇਗਾ।
ਅਜਿਹੇ ਮੁਲਾਂਕਣਾਂ ਤੋਂ ਬਾਅਦ ਪੰਜਾਬ ਦੇ ਕੁਝ ਨੇਤਾਵਾਂ ਦੀ ਪੁਲਿਸ ਸਕਿਓਰਿਟੀ ਯਕੀਨੀ ਤੌਰ ’ਤੇ ਖੁੱਸ ਸਕਦੀ ਹੈ। ਨਿਯਮਾਂ ’ਚ ਸੋਧ ਇਸ ਲਈ ਵੀ ਕੀਤੀ ਜਾ ਰਹੀ ਹੈ ਕਿਉਂਕਿ ਇਸ ਵੇਲੇ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਵੀ ਸਕਿਓਰਿਟੀ ਉਪਲਬਧ ਕਰਵਾਈ ਗਈ ਹੈ, ਜਿਨ੍ਹਾਂ ਨੂੰ ਅਜਿਹੀ ਕੋਈ ਬਹੁਤੀ ਜ਼ਰੂਰਤ ਨਹੀਂ ਸੀ। ਕਈ ਲੋਕਾਂ ਨੇ ਤਾਂ ਸਿਰਫ਼ ਆਪਣਾ ਰੁਤਬਾ ਜ਼ਾਹਿਰ ਕਰਨ ਲਈ ਸਕਿਓਰਿਟੀ ਲਈ ਹੋਈ ਹੈ, ਤਾਂ ਜੋ ਜਨਤਾ ਵਿੱਚ ਉਹ ਆਪਣਾ ਦਬਦਬਾ ਕਾਇਮ ਕਰ ਸਕਣ।
ਚੀਨ ਨੇ ਘੜੀ ਭਾਰਤ ਖਿਲਾਫ ਸਾਜਿਸ਼, ਗੱਲਬਾਤ ਦਾ ਢੌਂਗ ਕਰਕੇ LAC 'ਤੇ ਵੱਡੀ ਕਾਰਵਾਈ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਮਜੀਠੀਆ ਤੋਂ ਬਾਅਦ ਹੋਰ ਲੀਡਰਾਂ ਤੋਂ ਵੀ ਖੁੱਸੇਗੀ ਸਕਿਓਰਿਟੀ? ਜਾਣੋ ਕਿਸ-ਕਿਸ ਨੂੰ ਲੱਗੇਗਾ ਸੇਕ
ਏਬੀਪੀ ਸਾਂਝਾ
Updated at:
20 Nov 2020 10:58 AM (IST)
ਸੂਬੇ ’ਚ ਕਾਂਗਰਸੀ ਤੇ ਅਕਾਲੀ ਆਗੂਆਂ ਦੀ ਸੁਰੱਖਿਆ ਲਈ ਪੁਲਿਸ ਕਰਮਚਾਰੀ ਉਪਲਬਧ ਹਨ; ਜਦੋਂ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਕੋਲ ਕੋਈ ਸਕਿਓਰਿਟੀ ਨਹੀਂ। ਇਹ ਵੀ ਦੱਸਿਆ ਗਿਆ ਹੈ ਕਿ ਪੰਜਾਬ ’ਚ ਅਕਾਲੀ ਆਗੂਆਂ ਕੋਲ ਵਧੇਰੇ ਸਕਿਓਰਿਟੀ ਹੈ।
- - - - - - - - - Advertisement - - - - - - - - -