ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਅੰਦਰਲੇ ਕਲੇਸ਼ ਨੂੰ ਰੋਕਣ ਲਈ ਸਰਗਰਮੀ ਵਿੱਢ ਦਿੱਤੀ ਹੈ। ਉਨ੍ਹਾਂ ਨੇ ਮੰਗਲਵਾਰ ਵਿਧਾਇਕ ਪਰਗਟ ਸਿੰਘ ਨੂੰ ਸ਼ਾਂਤ ਕਰਨ ਲਈ ਆਪਣੇ ਖਾਸ ਮੰਤਰੀ ਓਪੀ ਸੋਨੀ ਨੂੰ ਭੇਜਿਆ ਸੀ। ਸੋਨੀ ਨਾਲ ਮੁਲਾਕਾਤ ਮਗਰੋਂ ਵੀ ਪਰਗਟ ਸਿੰਘ ਸ਼ਾਂਤ ਨਜ਼ਰ ਨਹੀਂ ਆਏ ਤਾਂ ਕੈਪਟਨ ਨੇ ਉਨ੍ਹਾਂ ਨੂੰ ਅੱਜ ਮੁਲਾਕਾਤ ਲਈ ਚੰਡੀਗੜ੍ਹ ਬੁਲਾ ਲਿਆ ਹੈ।
ਦਰਅਸਲ ਪਰਗਟ ਸਿੰਘ ਵੱਲੋਂ ਲਿਖੇ ਪੱਤਰ ਨਾਲ ਪੰਜਾਬ ਦੀ ਸਿਆਸਤ ਇਕਦਮ ਗਰਮਾ ਗਈ ਹੈ। ਪਰਗਟ ਸਿੰਘ ਵੱਲੋਂ ਉਠਾਏ ਗਏ ਮੁੱਦਿਆਂ ਦੀ ਕਾਂਗਰਸ ਦੇ ਬਹੁਤ ਸਾਰੇ ਵਿਧਾਇਕਾਂ ਨੇ ਅੰਦਰੋਂ ਅੰਦਰੀ ਹਮਾਇਤ ਵੀ ਕੀਤੀ ਸੀ। ਇਹ ਵੀ ਪਹਿਲਾ ਮੌਕਾ ਹੈ ਜਦੋਂ ਮੁੱਖ ਮੰਤਰੀ ਨੇ ਦੋਆਬੇ ਦੇ ਵਿਧਾਇਕ ਪਰਗਟ ਸਿੰਘ ਵੱਲੋਂ ਉਠਾਏ ਗਏ ਮੁੱਦਿਆਂ ਨੂੰ ਲੈ ਕੇ ਮੀਟਿੰਗ ਦਾ ਸੱਦਾ ਭੇਜਿਆ ਹੈ।
ਇਸ ਤੋਂ ਪਹਿਲਾਂ ਪਟਿਆਲਾ ਜ਼ਿਲ੍ਹੇ ਦੇ ਵਿਧਾਇਕ ਪਿਛਲੇ ਕਈ ਮਹੀਨਿਆਂ ਤੋਂ ਰੌਲਾ ਪਾਉਂਦੇ ਆ ਰਹੇ ਹਨ। ਉਨ੍ਹਾਂ ਨੂੰ ਮੁੱਖ ਮੰਤਰੀ ਨੇ ਮੀਟਿੰਗ ਵਾਸਤੇ ਨਹੀਂ ਸੀ ਸੱਦਿਆ। ਇੱਥੋਂ ਤੱਕ ਕਈ ਵਿਧਾਇਕਾਂ ਖਿਲਾਫ ਤਾਂ ਅਨੁਸਾਸ਼ਨਹੀਨਤਾ ਦੀ ਕਾਰਵਾਈ ਕਰਨ ਦੀ ਵੀ ਧਮਕੀ ਦਿੱਤੀ ਗਈ ਸੀ। ਮੰਨਿਆ ਜਾ ਰਿਹਾ ਹੈ ਕਿ ਪਰਗਟ ਸਿੰਘ ਦੀ ਨੇੜਤਾ ਨਵਜੋਤ ਸਿੰਘ ਸਿੱਧੂ ਨਾਲ ਹੈ। ਦੋਵੇਂ ਲੀਡਰ ਪੰਜਾਬ ਲੀਡਰਸ਼ਿਪ ਦੀ ਬਜਾਏ ਹਾਈਕਮਾਨ ਨਾਲ ਹੀ ਰਾਬਤਾ ਕਰਦੇ ਹਨ। ਇਸ ਲਈ ਕੈਪਟਨ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਿਆ ਹੈ।
ਪਰਗਟ ਦੇ 'ਚਿੱਠੀ ਬੰਬ' ਨੇ ਉਡਾਈ ਕੈਪਟਨ ਦੀ ਨੀਂਦ, ਤੁਰੰਤ ਚੰਡੀਗੜ੍ਹ ਬੁਲਾਇਆ
ਏਬੀਪੀ ਸਾਂਝਾ
Updated at:
19 Feb 2020 12:29 PM (IST)
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਅੰਦਰਲੇ ਕਲੇਸ਼ ਨੂੰ ਰੋਕਣ ਲਈ ਸਰਗਰਮੀ ਵਿੱਢ ਦਿੱਤੀ ਹੈ। ਉਨ੍ਹਾਂ ਨੇ ਮੰਗਲਵਾਰ ਵਿਧਾਇਕ ਪਰਗਟ ਸਿੰਘ ਨੂੰ ਸ਼ਾਂਤ ਕਰਨ ਲਈ ਆਪਣੇ ਖਾਸ ਮੰਤਰੀ ਓਪੀ ਸੋਨੀ ਨੂੰ ਭੇਜਿਆ ਸੀ। ਸੋਨੀ ਨਾਲ ਮੁਲਾਕਾਤ ਮਗਰੋਂ ਵੀ ਪਰਗਟ ਸਿੰਘ ਸ਼ਾਂਤ ਨਜ਼ਰ ਨਹੀਂ ਆਏ ਤਾਂ ਕੈਪਟਨ ਨੇ ਉਨ੍ਹਾਂ ਨੂੰ ਅੱਜ ਮੁਲਾਕਾਤ ਲਈ ਚੰਡੀਗੜ੍ਹ ਬੁਲਾ ਲਿਆ ਹੈ।
ਪੁਰਾਣੀ ਤਸਵੀਰ
- - - - - - - - - Advertisement - - - - - - - - -